ਕੰਗਨਾ ਰਣੌਤ ਨੇ ਤਿਰੁਪਤੀ ਬਾਲਾ ਜੀ ਮੰਦਰ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

By  Shaminder May 16th 2022 03:58 PM -- Updated: May 16th 2022 04:05 PM

ਕੰਗਨਾ ਰਣੌਤ (kangana ranaut) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਤਿਰੁਪਤੀ ਬਾਲਾ ਜੀ ਮੰਦਰ (Tirupati bala ji Temple)  ‘ਚ ਨਜ਼ਰ ਆ ਰਹੀ ਹੈ । ਅਦਾਕਾਰਾ ਬੁੱਧ ਪੂਰਨਿਮਾ ਦੇ ਮੌਕੇ ‘ਤੇ ਤਿਰੁਪਤੀ ਬਾਲਾ ਜੀ ਦੇ ਦਰਸ਼ਨ ਕਰਨ ਪਹੁੰਚੀ । ਜਿਸ ਤੋਂ ਬਾਅਦ ਅਦਾਕਾਰਾ ਨੇ ਇਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

Kangna Ranaut, image From instagram

ਹੋਰ ਪੜ੍ਹੋ : ਕੰਗਨਾ ਰਣੌਤ ਨੇ ਕਿਹਾ ਆਪਣੇ ਬਾਰੇ ਫੈਲੀਆਂ ਅਫਵਾਹਾਂ ਕਾਰਨ ਨਹੀਂ ਕਰਵਾ ਪਾ ਰਹੀ ਵਿਆਹ

ਤਸਵੀਰਾਂ ‘ਚ ਧਾਕੜ ਫ਼ਿਲਮ ਦੇ ਨਿਰਮਾਤਾ ਦੀਪਕ ਮੁਕਤ ਅਤੇ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਮੁਕਤ ਵੀ ਨਜ਼ਰ ਆਏ । ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਏਨੀਂ ਦਿਨੀਂ ਉਹ ਆਪਣੀ ਫ਼ਿਲਮ ‘ਧਾਕੜ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਤੋਂ ਇਲਾਵਾ ਉਹ ਆਪਣੇ ਸ਼ੋਅ ਲਾਕ ਅੱਪ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹੀ ਹੈ ।

Kangna Ranaut, image From instagram

ਹੋਰ ਪੜ੍ਹੋ : ਮੁਸੀਬਤ ‘ਚ ਫਸੀ ਕੰਗਨਾ ਰਣੌਤ, ਅਦਾਕਾਰਾ ਦੇ ਖਿਲਾਫ ਸ਼ਿਕਾਇਤ ਦਰਜ

ਕੰਗਨਾ ਇਸ ਸ਼ੋਅ ਨੂੰ ਹੋਸਟ ਕਰ ਰਹੀ ਹੈ ।ਇਸ ਸ਼ੋਅ ‘ਚ ਕਈ ਸੈਲੀਬ੍ਰੇਟੀਜ਼ ਸ਼ਾਮਿਲ ਹੋਏ ਹਨ ਜੋ ਕਿ ਕੰਗਨਾ ਦੀ ਕੈਦ ‘ਚ ਹਨ । ਦੱਸ ਦਈਏ ਕਿ ਕੰਗਨਾ ਰਣੌਤ ਇੱਕ ਅਜਿਹੀ ਅਦਾਕਾਰਾ ਹੈ ਜੋ ਹਰ ਮੁੱਦੇ ‘ਤੇ ਆਪਣੀ ਰਾਇ ਦਿੰਦੀ ਹੈ । ਉਸ ਨੇ ਕਿਸਾਨ ਅੰਦੋਲਨ ਦੇ ਦੌਰਾਨ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਕਰਕੇ ਵੀ ਕਾਫੀ ਸੁਰਖੀਆਂ ਵਟੋਰੀਆਂ ਸਨ ।

Kangna Ranaut,, image From instagram

ਜਿਸ ਤੋਂ ਬਾਅਦ ਕਿਸਾਨਾਂ ਨੇ ਕੰਗਨਾ ਦੇ ਖਿਲਾਫ ਵੀ ਮੋਰਚਾ ਖੋਲ ਦਿੱਤਾ ਸੀ । ਕੰਗਨਾ ਰਣੌਤ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ‘ਤਨੂੰ ਵੈਡ ਮਨੂੰ’, ‘ਪੰਗਾ’, ‘ਸ਼ੂਟ ਆਊਟ ਐਟ ਵਡਾਲਾ’, ‘ਫੈਸ਼ਨ’,’ਰੰਗੂਨ’ ‘ਥਲਾਈਵੀ’, ‘ਕਵੀਨ’, ਕ੍ਰਿਸ਼ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

 

View this post on Instagram

 

A post shared by Kangana Dhaakad (@kanganaranaut)

Related Post