ਆਪਣੇ ਬੜਬੋਲੇ ਸੁਭਾਅ ਦੇ ਕਾਰਨ ਚਰਚਾ ‘ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ (Kangana Ranaut) ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ ।ਹੁਣ ਅਦਾਕਾਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਇਹ ਮਾਮਲਾ ਸਿੱਖਾਂ ਦੇ ਖਿਲਾਫ ਕੀਤੀ ਗਈ ਬਿਆਨਬਾਜ਼ੀ ਅਤੇ ਉਨ੍ਹਾਂ ਨੂੰ ਅੱਤਵਾਦੀ ਕਹਿਣ ਤੇ ਦਰਜ ਕੀਤਾ ਗਿਆ ਹੈ । ਇਹ ਮਾਮਲਾ ਯੂਪੀ ਦੇ ਕਾਨਪੁਰ ‘ਚ ਦਰਜ ਕੀਤਾ ਗਿਆ ਹੈ । ਕਾਨਪੁਰ 'ਚ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਸ਼ੈਲੇਂਦਰ ਯਾਦਵ ਨੇ ਸ਼ਿਕਾਇਤ ਦਰਜ ਕਰਨ ਦੇ ਹੁਕਮ ਦਿੱਤੇ ਹਨ।
image From instagram
ਹੋਰ ਪੜ੍ਹੋ : ਆਪਣੇ ਜਨਮ ਦਿਨ ਦੇ ਮੌਕੇ ‘ਤੇ ਵੈਸ਼ਨੋ ਦੇਵੀ ਦਰਬਾਰ ਪਹੁੰਚੀ ਕੰਗਨਾ ਰਣੌਤ
ਮਾਮਲੇ ਦੀ ਅਗਲੀ ਸੁਣਵਾਈ ੩੦ ਅਪ੍ਰੈਲ ਨੂੰ ਹੋਵੇਗੀ, ਜਿਸ 'ਚ ਵਕੀਲ ਦੇ ਬਿਆਨ ਦਰਜ ਕੀਤੇ ਜਾਣਗੇ। ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਸੀ ਅਤੇ ਲਗਾਤਾਰ ਜ਼ਹਿਰ ਉਗਲਦੀ ਨਜ਼ਰ ਆਈ ਸੀ । ਖਬਰਾਂ ਮੁਤਾਬਕ ਯੂਪੀ ਦੇ ਗੋੋਵਿੰਦ ਨਗਰ ਦੀ ਲੇਬਰ ਕਲੋਨੀ ਦੇ ਰਹਿਣ ਵਾਲੇ ਸਰਦਾਰ ਰਣਜੀਤ ਸਿੰਘ ਖਾਲਸਾ ਨੇ ਅਭਿਨੇਤਰੀ ਖਿਲਾਫ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ।
image From instagram
ਇਸ ਵਿਚ ਕਿਹਾ ਗਿਆ ਹੈ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਸਿੱਖ ਭਾਈਚਾਰੇ ਦੇ ਲੋਕਾਂ ਬਾਰੇ ਬਹੁਤ ਹੀ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਏਨੀਂ ਦਿਨੀਂ ਉਹ ਆਪਣੇ ਸ਼ੋਅ ਲਾਕ ਅੱਪ ਨੂੰ ਲੈ ਕੇ ਕਾਫੀ ਚਰਚਾ ‘ਚ ਹੈ । ਇਸ ਸ਼ੋਅ ਨੂੰ ਕੰਗਨਾ ਹੋਸਟ ਕਰ ਰਹੀ ਹੈ । ਇਹ ਆਪਣੀ ਤਰ੍ਹਾਂ ਦਾ ਇਹ ਪਹਿਲਾ ਸ਼ੋਅ ਹੈ । ਜਿਸ ‘ਚ ਕਈ ਸੈਲੀਬ੍ਰੇਟੀਜ਼ ਜੇਲ ਦੀ ਕੈਦ ‘ਚ ਸਮਾਂ ਕੱਟ ਰਹੇ ਹਨ ਅਤੇ ਕੰਗਨਾ ਦੀ ਇਜਾਜ਼ਤ ਤੋਂ ਬਗੈਰ ਕੋਈ ਵੀ ਬਾਹਰ ਨਹੀਂ ਆ ਸਕਦਾ ।
View this post on Instagram
A post shared by Kangana Ranaut (@kanganaranaut)