ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲਿਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਜਿਥੇ ਇੱਕ ਪਾਸੇ ਕਈ ਬਾਲੀਵੁੱਡ ਸੈਲੇਬਸ ਤੇ ਫੈਨਜ਼ ਇਸ ਫ਼ਿਲਮ ਵਿੱਚ ਗੰਗੂਬਾਈ ਦਾ ਕਿਰਦਾਰ ਨਿਭਾਉਣ ਲਈ ਆਲਿਆ ਦੀ ਤਰੀਫ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਅਦਾਕਾਰਾ ਕੰਗਨਾ ਰਨੌਤ ਨੇ ਇਸ ਫ਼ਿਲਮ ਨੂੰ ਬਣਾਉਣ ਨੂੰ ਲੈ ਕੇ ਸਵਾਲ ਚੁੱਕੇ ਹਨ। ਕੰਗਨਾ ਨੇ ਅਜਿਹਾ ਇੱਕ ਬੱਚੀ ਦੀ ਵੀਡੀਓ ਵਾਇਰਲ ਹੋਣ ਮਗਰੋਂ ਕੀਤਾ, ਜੋ ਕਿ ਆਲਿਆ ਦੀ ਇਸ ਫ਼ਿਲਮ ਦੇ ਡਾਈਲਾਗਸ 'ਤੇ ਰੀਲਸ ਬਣਾਉਂਦੀ ਹੋਈ ਨਜ਼ਰ ਆਈ।
image From instagram
ਦੱਸ ਦਈਏ ਕਿ ਇਸ ਸਮੇਂ ਦਰਸ਼ਕ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਨੂੰ ਲੈ ਕੇ ਉਤਸ਼ਾਹਿਤ ਹਨ। ਫ਼ਿਲਮ ਦੇ ਟ੍ਰੇਲਰ 'ਚ ਗੰਗੂਬਾਈ ਬਣੀ ਆਲੀਆ ਭੱਟ ਦੇ ਜ਼ਬਰਦਸਤ ਡਾਇਲਾਗਸ ਅਤੇ ਰਵੱਈਏ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਇਨ੍ਹਾਂ ਡਾਇਲਾਗਸ 'ਤੇ ਹਜ਼ਾਰਾਂ ਰੀਲਸ ਬਣਨੀਆਂ ਸ਼ੁਰੂ ਹੋ ਗਈਆਂ ਹਨ। 'ਗੰਗੂਬਾਈ ਕਾਠੀਆਵਾੜੀ' 'ਤੇ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਵੀਡੀਓ ਬਣ ਰਹੇ ਹਨ।
ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ ਜਿਸ 'ਚ ਇੱਕ ਛੋਟੀ ਬੱਚੀ 'ਗੰਗੂਬਾਈ' ਦੇ ਗੈਟਅੱਪ 'ਚ ਡਾਇਲਾਗ ਬੋਲਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਤੇ ਕਾਫੀ ਲਾਈਕਸ ਆ ਰਹੇ ਹਨ ਅਤੇ ਲੋਕ ਲੜਕੀ ਦੀ ਐਕਟਿੰਗ ਨੂੰ ਪਸੰਦ ਕਰ ਰਹੇ ਹਨ, ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ 'ਤੇ ਗੰਭੀਰ ਸਵਾਲ ਚੁੱਕੇ ਹਨ।
image From instagram
ਹੋਰ ਪੜ੍ਹੋ : ਵੈਲੇਨਟਾਈਨ ਡੇਅ 'ਤੇ ਅਦਾਕਾਰ ਵਿਕਰਾਂਤ ਮੈਸੀ ਨੇ ਗਰਲਫ੍ਰੈਂਡ ਸ਼ੀਤਲ ਠਾਕੁਰ ਨਾਲ ਕਰਵਾਇਆ ਵਿਆਹ
ਕੰਗਨਾ ਨੇ ਇਸ ਮੁੱਦੇ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਵੀਡੀਓ ਰੀਲ ਦਾ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਪੁੱਛਿਆ, " ਕੀ ਇੱਕ ਛੋਟੀ ਬੱਚੀ ਨੂੰ ਸੈਕਸ ਵਰਕਰ ਦੀ ਤਰ੍ਹਾਂ ਨਕਲ ਕਰਨੀ ਚਾਹੀਦੀ ਹੈ, ਮੂੰਹ 'ਚ ਬੀੜੀ ਪਾਉਣੀ ਚਾਹੀਦੀ ਹੈ ਅਤੇ ਅਸ਼ਲੀਲ ਡਾਇਲਾਗਸ 'ਤੇ ਐਕਟਿੰਗ ਕਰਨੀ ਚਾਹੀਦੀ ਹੈ? ਜ਼ਰਾ ਇਸ ਦੀ ਬਾਡੀ ਲੈਂਗੂਵੇਜ਼ ਨੂੰ ਦੇਖੋ, ਕੀ ਇਹ ਇਸ ਦੀ ਉਮਰ ਲਈ ਸਹੀ ਹੈ? ਕੰਗਨਾ ਨੇ ਅੱਗੇ ਲਿਖਿਆ, ਇੱਥੇ ਸੌ ਹੋਰ ਬੱਚੇ ਹਨ ਜੋ ਅਜਿਹਾ ਕਰ ਰਹੇ ਹਨ। ਕੰਗਨਾ ਰਣੌਤ ਨੇ ਇਸ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੂੰ ਵੀ ਪੋਸਟ 'ਚ ਟੈਗ ਕੀਤਾ ਹੈ।
image From instagram
ਦੱਸਣਯੋਗ ਹੈ ਕਿ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਗੰਗੂਬਾਈ ਕਾਠੀਆਵਾੜੀ' 25 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ ਹੁਸੈਨ ਜ਼ੈਦੀ ਦੀ ਕਿਤਾਬ ਮਾਫੀਆ ਕਵੀਨਜ਼ ਆਫ ਮੁੰਬਈ 'ਤੇ ਆਧਾਰਿਤ ਹੈ, ਜਿਸ ਵਿੱਚ ਵਿਜੇ ਰਾਜ਼, ਇੰਦਰਾ ਤਿਵਾਰੀ ਅਤੇ ਸੀਮਾ ਪਾਹਵਾ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਅਜੇ ਦੇਵਗਨ, ਇਮਰਾਨ ਹਾਸ਼ਮੀ ਅਤੇ ਹੁਮਾ ਕੁਰੈਸ਼ੀ ਅਹਿਮ ਕੈਮਿਓ ਕਰਦੇ ਨਜ਼ਰ ਆਉਣਗੇ। ਹੁਣ ਵੇਖਣਾ ਹੋਵੇਗਾ ਕਿ ਕੰਗਨਾ ਰਣੌਤ ਵੱਲੋਂ ਇਸ ਫ਼ਿਲਮ ਟੀਮ ਲਈ ਚੁੱਕੇ ਗਏ ਸਵਾਲਾਂ ਦੀ ਕੀ ਜਵਾਬ ਸਾਹਮਣੇ ਆਉਂਦਾ ਹੈ, ਕੀ ਇਨ੍ਹਾਂ ਸਵਾਲਾਂ ਦਾ ਇਸ ਫ਼ਿਲਮ ਦੇ ਰਿਲੀਜ਼ ਹੋਣ 'ਤੇ ਕੋਈ ਫ਼ਰਕ ਪਵੇਗਾ ਜਾਂ ਨਹੀਂ ।