ਕਾਮਿਆ ਪੰਜਾਬੀ ਨੇ ਉਹਨਾਂ ਲੋਕਾਂ ਬਾਰੇ ਕੀਤਾ ਵੱਡਾ ਖੁਲਾਸਾ ਜਿਹੜੇ ਉਸ ਨੂੰ ਕਰਦੇ ਸਨ ਗੰਦੀਆਂ-ਗੰਦੀਆਂ ਗੱਲਾਂ ..!
Rupinder Kaler
November 2nd 2021 01:11 PM
ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ Kamya Punjabi ਆਪਣੀ ਬੇਬਾਕ ਬਿਆਨਬਾਜ਼ੀ ਨੂੰ ਲੈ ਕੇ ਜਾਣੀ ਜਾਂਦੀ ਹੈ । ਉਹਨਾਂ ਦੀ ਪਰਸਨਲ ਲਾਈਫ ਹੋਵੇ ਜਾਂ ਫਿਰ ਪ੍ਰੋਫੈਸ਼ਨਲ ਹਰ ਮੁੱਦੇ ਤੇ ਉਹ ਖੁੱਲ੍ਹ ਕੇ ਬੋਲਦੀ ਹੈ । ਹਾਲ ਹੀ ’ਚ ਐਕਟਰੈੱਸ ਨੇ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਕੀਤਾ। ਕਾਮਿਆ (Kamya Punjabi) ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪਹਿਲਾਂ ਵਿਆਹ ਟੁੱਟਿਆ ਸੀ ਤਾਂ ਲੋਕ ਉਨ੍ਹਾਂ ਨੂੰ ਕਾਫੀ ਗੰਦੀਆਂ-ਗੰਦੀਆਂ ਗੱਲਾਂ ਕਰਦੇ ਸਨ । ਲੋਕ ਉਸ ਨੂੰ ਕਿਸ ਤਰ੍ਹਾਂ ਟਰੋਲ ਕਰਦੇ ਸਨ । ਐਕਟਰੈੱਸ ਨੇ ਦੱਸਿਆ ਕਿ ਨਾ ਸਿਰਫ਼ ਉਨ੍ਹਾਂ ਨੂੰ ਬਲਕਿ ਉਨ੍ਹਾਂ ਦੀ 5 ਸਾਲ ਦੀ ਬੇਟੀ ਤਕ ਨੂੰ ਲੋਕ ਨਹੀਂ ਸਨ ਛੱਡਦੇ ।