ਦਿਲ ਨੂੰ ਛੂਹ ਰਿਹਾ ਹੈ ਕੈਂਬੀ ਰਾਜਪੁਰੀਆ ਵੱਲੋਂ ਬਾਪੂ ਦੇ ਪਿਆਰ ਲਈ ਗਾਇਆ ਗੀਤ, ਵੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਭਾਵੁਕ ਤੇ ਹੌਂਸਲਾ ਬੁਲੰਦ ਗਾਇਕ ਕੈਂਬੀ ਰਾਜਪੁਰੀਆ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਮਿਊਜ਼ਿਕ ਜਗਤ ‘ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਕੈਂਬੀ ਉਹ ਗਾਇਕ ਨੇ ਜੋ ਕਿ ਆਪਣੇ ਦਰਦ ਨੂੰ ਕਲਮ ‘ਚ ਪਿਰੋ ਕੇ ਗੀਤਾਂ ਰਾਹੀਂ ਬਿਆਨ ਕਰਦੇ ਹਨ। ਉਨ੍ਹਾਂ ਨੇ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ ਕਿ ਕਿਵੇਂ ਡਿੱਗ ਕੇ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਜ਼ਿੰਦਗੀ ਨੂੰ ਜਿੰਦਾ ਦਿਲੀ ਨਾਲ ਅੱਗ ਵਧਣਾ ਚਾਹੀਦਾ ਹੈ।
View this post on Instagram
For Every BADASS Dad out there ? Agg ? lyrics by @johnykaushal
ਹੋਰ ਵੇਖੋ:ਗਗਨ ਕੋਕਰੀ ਦੇ ਨਵੇਂ ਗੀਤ ਦਾ ਪੋਸਟਰ ਆਇਆ ਸਾਹਮਣੇ, ਦੇਖਣ ਨੂੰ ਮਿਲ ਰਹੀ ਹੈ ਵੱਖਰੀ ਲੁੱਕ
ਕੈਂਬੀ ਰਾਜਪੁਰੀਆ ਜੋ ਕਿ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਬਹੁਤ ਹੀ ਭਾਵੁਕ ਵੀਡੀਓ ਪੋਸਟ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇਕ ਗੀਤ ਦਾ ਮੁਖੜਾ ਗਾਇਆ ਹੈ। ਇਹ ਗੀਤ ਉਨ੍ਹਾਂ ਨੇ ਆਪਣੇ ਪਿਤਾ ਜੀ ਦੇ ਪਿਆਰ ਲਈ ਗਾਇਆ ਹੈ। ਉਨ੍ਹਾਂ ਦੀ ਇਹ ਇੱਛਾ ਹੈ ਕਿ ਹਰ ਜਨਮ ਉਨ੍ਹਾਂ ਨੂੰ ਇਹੀ ਬਾਪੂ ਮਿਲੇ। ਇਹ ਗੀਤ ਨੂੰ ਬਹੁਤ ਜਲਦ ਰਿਕਾਡ ਕਰਵਾਉਣ ਵਾਲੇ ਹਨ। ਸਰੋਤਿਆਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੈਂਬੀ ਰਾਜਪੁਰੀਆ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਗੀਤਾਂ ਦੇ ਨਾਲ ਨਿਵਾਜ ਚੁੱਕੇ ਹਨ, ਜਿਵੇਂ ਬਦਨਾਮ ਕਰ ਗਈ, ਮੁਹੱਬਤ, ਚੈਲੇਂਜ ਟੂ ਨਾਸਾ, ਚੰਗੇ ਦਿਨ, 20 ਸਾਲ, ਦੇਸੀ ਸਵੈਗ, ਯੈਲੋ ਸੂਟ ਆਦਿ।