ਟੋਰਾਂਟੋ ਦੀ ਧਰਤੀ 'ਤੇ 'ਪੰਜਾਬੀ ਵਿਰਸਾ'

By  Shaminder September 21st 2018 02:18 PM

ਪੰਜਾਬੀ ਗਾਇਕ ਕਮਲਹੀਰ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਟੋਰਾਂਟੋ 'ਚ ਆਪਣੀ ਪਰਫਾਰਮੈਂਸ ਦੇ ਰਹੇ ਨੇ ।ਉਨ੍ਹਾਂ ਨੇ ਆਪਣੇ ਫੈਨਸ ਵੱਲੋਂ ਦਿੱਤੇ ਪਿਆਰ ਅਤੇ ਮਾਣ ਸਤਿਕਾਰ ਲਈ ਸਰੋਤਿਆਂ ਦਾ ਸ਼ੁਕਰੀਆ ਅਦਾ ਵੀ ਕੀਤਾ ।ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਰੋਤਿਆਂ ਦੇ ਉੁਨ੍ਹਾਂ ਪ੍ਰਤੀ ਪਿਆਰ ਨੂੰ ਵੇਖ ਕੇ ਕਮਲਹੀਰ ਪੱਬਾਂ ਭਾਰ ਹਨ ।

ਹੋਰ ਵੇਖੋ : ਵਾਰਿਸ ਭਰਾਵਾਂ ਨੇ ਵੈਨਕੂਵਰ ‘ਚ ਸਰੋਤਿਆਂ ਨਾਲ ਸੁਰਾਂ ਦੀ ਪਾਈ ਸਾਂਝ

https://www.instagram.com/p/Bn9ay6tDPkQ/?hl=en&taken-by=iamkamalheer

ਟੋਰਾਂਟੋ 'ਚ ਉਹ ਪੰਜਾਬੀ ਵਿਰਸਾ ਪੇਸ਼ ਕਰ ਰਹੇ ਸਨ ।ਉਨ੍ਹਾਂ ਦੇ ਗੀਤਾਂ ਨੂੰ ਸੁਣਨ ਲਈ ਟੋਰਾਂਟੋ ਦੇ ਸੀਏਏ ਦਾ ਹਾਲ ਸਰੋਤਿਆਂ ਨਾਲ ਏਨਾ ਭਰਿਆ ਹੋਇਆ ਸੀ ਕਿ ਤਿੱਲ ਰੱਖਿਆਂ ਭੋਇੰ 'ਤੇ ਨਹੀਂ ਸੀ ਪੈਂਦਾ ।  ਕਮਲਹੀਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ । ਪਰ 'ਕੈਂਠੇ ਵਾਲਾ' ਨੇ ਉਨ੍ਹਾਂ ਨੂੰ ਖਾਸ ਪਹਿਚਾਣ ਦਿਵਾਈ । ਉਨ੍ਹਾਂ ਦਾ ਜਨਮ ਪਿੰਡ ਹੱਲੂਵਾਲ 'ਚ ਹੋਇਆ ਸੀ ਅਤੇ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਲਈ ।ਇਸ ਤੋਂ ਬਾਅਦ ਉਹ ਉੱਨੀ ਸੌ ਨੱਬੇ 'ਚ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ । ਉਨ੍ਹਾਂ ਨੇ ਆਪਣੇ ਵੱਡੇ ਭਰਾ ਸੰਗਤਾਰ ਨਾਲ ਕੰਪੋਜ਼ਿਗ ਸਿੱਖੀ ਅਤੇ ਉੱਨੀ ਸੌ ਤਰਾਨਵੇਂ 'ਚ ਉਨ੍ਹਾਂ ਨੇ ਆਪਣੇ ਭਰਾ ਅਤੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਦੀ ਐਲਬਮ 'ਗੈਰਾਂ ਨਾਲ ਪੀਂਘਾ ਝੂਟਦੀਏ' ਨੂੰ ਕੰਪੋਜ਼ ਕੀਤਾ । ਉੱਨੀ ਸੌ ਨੜਿਨਵੇਂ ਤੱਕ ਉਨ੍ਹਾਂ ਨੇ ਕੰਪੋਜਿੰਗ ਦਾ ਕੰਮ ਜਾਰੀ ਰੱਖਿਆ । ਫਿਰ ਕਮਲਹੀਰ ਦੋ ਹਜ਼ਾਰ 'ਚ ਉਨ੍ਹਾਂ ਦੀ ਐਲਬਮ 'ਕਮਲੀ' ਆਈ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਜਿਸਦੀ ਉਮੀਦ ਉਨ੍ਹਾਂ ਨੇ ਕੀਤੀ ਸੀ ।ਪਰ ਦੋ ਹਜ਼ਾਰ ਦੋ 'ਚ ਆਈ ਉਨ੍ਹਾਂ ਦੀ ਐਲਬਮ 'ਮਸਤੀ' ਅਤੇ 'ਕੈਂਠੇ ਵਾਲਾ' ਨੇ ਧੁੰਮਾਂ ਪਾ ਦਿੱਤੀਆਂ ।ਤੁਹਾਨੂੰ ਦੱਸ ਦਈਏ ਕਿ ਕਮਲਹੀਰ,ਸੰਗਤਾਰ ਅਤੇ ਮਨਮੋਹਨ ਵਾਰਸ ਕੈਨੇਡਾ 'ਚ ਪੰਜਾਬੀ ਵਿਰਸਾ ਦੇ ਪੱਚੀ ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਨੇ ਅਤੇ ਸਰੋਤਿਆਂ ਵੱਲੋਂ ਮਿਲੇ ਪਿਆਰ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਵੀ ਕਰ ਰਹੇ ਨੇ ।

Waris Brothers

Related Post