ਗਾਇਕ ਕਮਲਹੀਰ ਨੇ ਭੰਗੜੇ ਦੇ ਮੁਕਾਬਲੇ ਵਿੱਚ ਸਾਥੀ ਕਲਾਕਾਰ ਨੂੰ ਪਾਈਆਂ ਭਾਜੜਾਂ ,ਵੇਖੋ ਵੀਡਿਓ

ਗਾਇਕ ਕਮਲਹੀਰ ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਇਸ ਵੀਡਿਓ 'ਚ ਕਮਲਹੀਰ ਆਪਣੇ ਕਿਸੇ ਸਾਥੀ ਨੂੰ ਭੰਗੜੇ 'ਚ ਟੱਕਰ ਦੇ ਰਹੇ ਨੇ । ਪਰ ਭੰਗੜਾ ਪਾਉਣ ਦਾ ਸ਼ੌਂਕ ਰੱਖਣ ਵਾਲੇ ਸ਼ਖਸ ਨੂੰ ਕੁਝ ਹੀ ਸਮੇਂ 'ਚ ਪਛਾੜ ਦਿੰਦੇ ਨੇ ।
ਹੋਰ ਵੇਖੋ:ਬੱਬੂ ਮਾਨ ਵੱਲੋਂ ਕੱਪੜਿਆਂ ਦੇ ਸ਼ੋਅ ਰੂਮ ਖੋਲਣ ਪਿੱਛੇ ਇਹ ਹੈ ਵੱਡੀ ਵਜ੍ਹਾ,ਵੇਖੋ ਵੀਡਿਓ
https://www.instagram.com/p/BtScuqyDWjV/
ਹੱਥਾਂ 'ਚ ਖੂੰਡਾ ਫੜ ਕੇ ਨੱਚ ਰਹੇ ਇਸ ਸ਼ਖਸ ਨੂੰ ਕੁਝ ਹੀ ਸਕਿੰਟਾਂ 'ਚ ਕਮਲਹੀਰ ਨੇ ਮਾਤ ਦੇ ਦਿੱਤੀ । ਦੱਸ ਦਈਏ ਕਿ ਕਮਲਹੀਰ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਆਪਣੀ ਸਾਫ ਸੁਥਰੀ ਗਾਇਕੀ ਕਰਕੇ ਕਮਲਹੀਰ ਅਤੇ ਉਨ੍ਹਾਂ ਦੇ ਭਰਾ ਜਾਣੇ ਜਾਂਦੇ ਨੇ ।
ਹੋਰ ਵੇਖੋ :ਸੁਰਜੀਤ ਬਿੰਦਰਖੀਆ ਨੂੰ ਹਿੱਟ ਬਨਾਉਣ ਵਾਲੇ ਇਸ ਗੀਤਕਾਰ ਦੇ ਹਲਾਤ ਦੇਖ ਕੇ ਤੁਸੀਂ ਵੀ ਰੋ ਪਵੋਗੇ, ਦੇਖੋ ਵੀਡਿਓ
kamalheer
ਕਮਲਹੀਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ । ਪਰ ‘ਕੈਂਠੇ ਵਾਲਾ’ ਨੇ ਉਨ੍ਹਾਂ ਨੂੰ ਖਾਸ ਪਹਿਚਾਣ ਦਿਵਾਈ । ਉਨ੍ਹਾਂ ਦਾ ਜਨਮ ਪਿੰਡ ਹੱਲੂਵਾਲ ‘ਚ ਹੋਇਆ ਸੀ ਅਤੇ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਲਈ ।ਇਸ ਤੋਂ ਬਾਅਦ ਉਹ ਉੱਨੀ ਸੌ ਨੱਬੇ ‘ਚ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ ।