ਉਹ ਇਨਸਾਨ ਕਿਸ ਤਰ੍ਹਾਂ ਦਾ ਮਹਿਸੂਸ ਕਰਦਾ ਹੋਵੇਗਾ ਜਿਸ ਦੇ ਜਨਮ ਦਿਨ ਤੇ ਉਸ ਦੇ ਮਾਤਾ ਪਿਤਾ ਤੇ ਭੈਣ ਦੀ ਮੌਤ ਹੋ ਗਈ ਹੋਵੇ । ਜੀ ਹਾਂ ਅਜਿਹਾ ਹੀ ਇੱਕ ਅਭਾਗਾ ਅਦਾਕਾਰ ਹੈ ਕਮਲ ਸਦਾਨਾ । ਫ਼ਿਲਮ ਬੇਖੁਦੀ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਮਲ ਸਦਾਨਾ ਦਾ 21 ਅਕਤੂਬਰ 1970 ਨੂੰ ਜਨਮ ਹੋਇਆ ਸੀ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਦੱਸਾਂਗੇ ।ਕਮਲ ਦੀ ਬੇਖੁਦੀ ਫ਼ਿਲਮ 1992 ਵਿੱਚ ਆਈ ਸੀ ।
ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਕਾਜੋਲ ਨੇ ਕੰਮ ਕੀਤਾ ਸੀ । ਹੁਣ ਕਮਲ 49 ਸਾਲਾਂ ਦੇ ਹੋ ਗਏ ਹਨ, ਉਹਨਾਂ ਦੀਆਂ ਫ਼ਿਲਮਾਂ ਪੁਰਾਣੀਆਂ ਯਾਦਾਂ ਬਣਕੇ ਰਹਿ ਗਈਆਂ ਹਨ । ਉਹਨਾਂ ਨੂੰ ਅਦਾਕਾਰੀ ਛੱਡੇ ਹੋਏ ਇੱਕ ਜ਼ਮਾਨਾ ਹੋ ਗਿਆ ਹੈ । ਬੇਖੁਦੀ ਤੋਂ ਬਾਅਦ ਕਮਲ ਦੀ ਫ਼ਿਲਮ ਰੰਗ ਆਈ ਸੀ ਇਸ ਫ਼ਿਲਮ ਨੇ ਚੰਗੀ ਕਮਾਈ ਕੀਤੀ ਸੀ ਜਿਸ ਨਾਲ ਕਮਲ ਦਾ ਕਰੀਅਰ ਵੀ ਚਮਕ ਗਿਆ ਸੀ ।
ਪਰ ਬਾਅਦ ਵਿੱਚ ਉਹਨਾਂ ਦੀਆਂ ਫ਼ਿਲਮਾਂ ਦਾ ਗਰਾਫ ਹੇਠਾਂ ਡਿੱਗ ਗਿਆ । ਤੇ ਉਹ ਆਪਣੇ ਆਪ ਨੂੰ ਇੱਕ ਹੀਰੋ ਦੇ ਤੌਰ ਤੇ ਸਥਾਪਿਤ ਨਹੀਂ ਕਰ ਪਾਏ । ਉਹਨਾਂ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਡਿਸਟਰਬ ਰਹੀ । ਕਮਲ ਦੇ 20ਵੇਂ ਜਨਮ ਦਿਨ ਤੇ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਮਾਂ ਤੇ ਭੈਣ ਨੂੰ ਗੋਲੀ ਮਾਰ ਕੇ ਖੁਦ ਵੀ ਖੁਦਕੁਸ਼ੀ ਕਰ ਲਈ ਸੀ ।
ਕਮਲ ਦੀ ਮਾਂ ਸਈਦਾ ਖ਼ਾਨ ਤੇ ਪਿਤਾ ਬ੍ਰਿਜ ਸਦਾਨਾ ਵਿਚਕਾਰ ਅਕਸਰ ਝਗੜਾ ਹੁੰਦਾ ਸੀ । ਇਸੇ ਤਰ੍ਹਾਂ ਦਾ ਝਗੜਾ ਉਹਨਾਂ ਦੇ ਜਨਮ ਦਿਨ ਤੇ ਵੀ ਹੋਇਆ ਦੇਖਦੇ ਹੀ ਦੇਖਦੇ ਬ੍ਰਿਜ ਸਦਾਨਾ ਨੇ ਪਹਿਲਾ ਆਪਣੀ ਪਤਨੀ ਤੇ ਫ਼ਿਰ ਬੇਟੀ ਨੂੰ ਗੋਲੀ ਮਾਰ ਕੇ ਖੁਦ ਵੀ ਖੁਦਕੁਸ਼ੀ ਕਰ ਲਈ । ਇਹ ਸਭ ਕੁਝ ਕਮਲ ਦੇ ਸਾਹਮਣੇ ਹੋਇਆ ਜਿਸ ਕਰਕੇ ਉਹਨਾਂ ਦੇ ਦਿਮਾਗ ਤੇ ਡੂੰਘਾ ਅਸਰ ਹੋਇਆ ।
ਇਸ ਤੋਂ ਬਾਅਦ ਕਮਲ ਦੀ ਕੌਂਸਲਿੰਗ ਹੋਈ । ਹੈਰਾਨੀ ਦੀ ਗੱਲ ਇਹ ਹੈ ਕਿ ਕਮਲ ਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਉਹਨਾਂ ਦੇ ਪਿਤਾ ਨੇ ਅਜਿਹਾ ਕਿਉਂ ਕੀਤਾ । ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਜ਼ਮਾਨੇ ਵਿੱਚ ਉਹਨਾਂ ਦੀ ਸੈਫ ਅਲੀ ਖ਼ਾਨ ਨਾਲ ਚੰਗੀ ਦੋਸਤੀ ਹੁੰਦੀ ਸੀ ।
ਕਮਲ ਨੇ ਦੱਸਿਆ ਕਿ ਸੈਫ ਨੇ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਹਨਾਂ ਨੂੰ ਪੱਗੜੀ ਦੀ ਰਸਮ ਤੇ ਬੁਲਾਇਆ ਸੀ, ਪਰ ਉਹਨਾਂ ਨੇ ਆਪਣੇ ਵਿਆਹ ਤੇ ਉਸ ਨੂੰ ਨਹੀਂ ਬੁਲਾਇਆ । ਕਮਲ ਹੁਣ ਵੀ ਸੋਹਾ ਅਲੀ ਖ਼ਾਨ ਦੇ ਟੱਚ ਵਿੱਚ ਹਨ । ਕਮਲ ਹੁਣ ਫ਼ਿਲਮਾਂ ਡਾਇਰੈਕਟ ਕਰਦੇ ਹਨ । ਕਮਲ ਦਾ ਕਹਿਣਾ ਹੈ ਉਹ ਅਦਾਕਾਰੀ ਛੱਡ ਕੇ ਖੁਸ਼ ਹੈ ।