ਕਮਲ ਖ਼ਾਨ ਦਾ ਨਵਾਂ ਗੀਤ ‘Tanhaiyan’ ਹੋਇਆ ਰਿਲੀਜ਼, ਗਾਇਕ ਨੇ ਦਿਲ ਦੇ ਦਰਦ ਨੂੰ ਕੀਤਾ ਬਿਆਨ, ਦੇਖੋ ਵੀਡੀਓ

ਪੰਜਾਬੀ ਗਾਇਕ ਕਮਲ ਖ਼ਾਨ ਆਪਣੀ ਦਰਦ ਭਰੀ ਆਵਾਜ਼ ‘ਚ ਨਵਾਂ ਗੀਤ ‘Tanhaiyan’ ਲੈ ਕੇ ਆਏ ਨੇ। ਜੀ ਹਾਂ ਇੱਕ ਵਾਰ ਫਿਰ ਤੋਂ ਸੈਡ ਸੌਂਗ ਦੇ ਨਾਲ ਉਹ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਏ ਨੇ। ਇਹ ਗੀਤ ਉਨ੍ਹਾਂ ਲੋਕਾਂ ਦੇ ਦਿਲ ‘ਤੇ ਮਲ੍ਹਮ ਲਗਾ ਰਿਹਾ ਹੈ ਜਿਨ੍ਹਾਂ ਨੇ ਪਿਆਰ 'ਚ ਧੋਖਾ ਖਾਇਆ ਹੈ।
Image Source – youtube
ਹੋਰ ਪੜ੍ਹੋ : ਕਮਲ ਖ਼ਾਨ ਦਾ ਨਵਾਂ ਗੀਤ ‘Tanhaiyan’ ਹੋਇਆ ਰਿਲੀਜ਼, ਗਾਇਕ ਨੇ ਦਿਲ ਦੇ ਦਰਦ ਨੂੰ ਕੀਤਾ ਬਿਆਨ, ਦੇਖੋ ਵੀਡੀਓ
Image Source – youtube
ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਮਿੰਟੂ ਹੇਅਰ ਨੇ ਲਿਖੇ ਨੇ ਤੇ ਮਿਊਜ਼ਿਕ ਟਰੈਂਡਿੰਗ ਬੁਆਜ਼ (Trending Boyz) ਨੇ ਦਿੱਤਾ ਹੈ। Raweye ਨੇ ਇਸ ਗਾਣੇ ਦੀ ਮਿਊਜ਼ਿਕ ਵੀਡੀਓ ਨੂੰ ਤਿਆਰ ਕੀਤਾ । ਵੀਡੀਓ ‘ਚ Surbhi Mahendru ਅਤੇ Nawab Faizi ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Image Source – youtube
ਜੇ ਗੱਲ ਕਰੀਏ ਗਾਇਕ ਕਮਲ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਨੇ ਭਾਵੇਂ ਉਹ ਰੋਮਾਂਟਿਕ, ਸੈਂਡ ਜਾਂ ਫਿਰ ਨੱਚਣ ਟੱਪਣ ਵਾਲੇ ਹੋਣ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਦੇ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ।