ਪੰਜਾਬੀ ਗਾਇਕ ਕਮਲ ਖਹਿਰਾ ਬਣੇ ਚਾਚਾ, ਘਰ ‘ਚ ਆਈ ਨੰਨ੍ਹੀ ਪਰੀ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ੀ

'ਪਹਿਲਾ ਬੈਂਚ', ਸੈਲਫੀਆਂ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਕਮਲ ਖਹਿਰਾ ਦੇ ਘਰ 8 ਸਾਲ ਬਾਅਦ ਖੁਸ਼ੀ ਨੇ ਦਸਤਕ ਦਿੱਤੀ ਹੈ । ਜੀ ਹਾਂ ਉਹ ਚਾਚਾ ਬਣ ਗਏ ਨੇ ਜਿਸਦੀ ਖੁਸ਼ੀ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਦੇ ਨਾਲ ਸ਼ੇਅਰ ਕੀਤੀ ਹੈ । ਉਨ੍ਹਾਂ ਦਾ ਘਰ ਛੋਟੇ ਬੱਚੇ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ । ਉਨ੍ਹਾਂ ਨੇ ਆਪਣੀ ਭਤੀਜੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਵਾਹਿਗੁਰੂ ਤੇਰਾ ਸ਼ੁਕਰ ਹੈ...8 ਸਾਲ ਬਾਅਦ ਚਾਚਾ ਬਣ ਗਏ ਆਪਾ... ਭਤੀਜੀ ਜਪਜੌਤ ਕੌਰ ਖਹਿਰਾ ਆਪਣੇ ਦਾਦੇ ਨਾਲ’
View this post on Instagram
ਵਾਹਿਗੁਰੂ ਤੇਰਾ ਸ਼ੁਕਰ ਹੈ?? 8 ਸਾਲ ਬਾਦ ਚਾਚੇ ਬਣਗਏ ਆਪਾ ? ਭਤੀਜੀ ਜਪਜੌਤ ਕੌਰ ਖਹਿਰਾ ਆਪਣੇ ਦਾਦੇ ਨਾਲ ❤️
ਹੋਰ ਵੇਖੋ:ਜਾਣੋ ਕਿਉਂ ਖ਼ਾਸ ਨੇ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦੀਆਂ ਇਹ ਤਸਵੀਰਾਂ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ
ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਵਧਾਈ ਵਾਲੇ ਮੈਸੇਜਾਂ ਦੀ ਝੜੀ ਹੀ ਲਗਾ ਦਿੱਤੀ ਹੈ । ਸਾਰੇ ਗਾਇਕ ਕਮਲ ਖਹਿਰਾ ਨੂੰ ਚਾਚੇ ਬਣ ਦੀ ਮੁਬਾਰਕਾਂ ਦੇ ਰਹੇ ਨੇ ।
View this post on Instagram
ਜੇ ਗੱਲ ਕਰੀਏ ਕਮਲ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਪਹਿਲਾ ਬੈਂਚ , ਵਿਚੋਲਾ, ਦੇਸੀ ਜੱਟ, ਵਿਚੋਲਿਆਂ ਦੇ ਗੱਪ, ਬਾਹਲੀ ਸੋਹਣੀ, ਸੈਲਫੀਆਂ, ਗੇੜੀ ‘ਚ ਯਾਰ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।