
ਕਮਲ ਗਰੇਵਾਲ ਤੇ ਉਨ੍ਹਾਂ ਦੇ ਗੀਤ ਸਰਦਾਰੀ ਨੂੰ ਕੌਣ ਭੁੱਲ ਸਕਦਾ ਹੈ, ਸਰਦਾਰੀ ਗੀਤ ਦਾ ਰੰਗ ਇਕ ਸਮੇਂ ਤੇ ਲੋਕਾਂ ਦੇ ਸਿਰ ਚੜ ਕੇ ਬੋਲਦਾ ਸੀ |
ਅੱਜ ਵੀ ਬਹੁਤ ਥਾਵਾਂ ਤੇ ਇਹ ਗੀਤ ਸੁਣਨ ਨੂੰ ਮਿਲਦਾ ਹੈ | ਸਰਦਾਰੀ ਗੀਤ ਤੋਂ ਆਪਣਾ ਨਾਂ ਚਮਕਾਉਣ ਵਾਲੇ ਕਮਲ ਗਰੇਵਾਲ ਇਕ ਵਾਰ ਫਿਰ ਸਰਦਾਰੀ ਵਰਗਾ ਹੀ ਜੋਸ਼ੀਲਾ ਗੀਤ ਲੈ ਕੇ ਆਉਣ ਵਾਲੇ ਹਨ | ਜੀ ਹਾਂ ਇਹ ਗੱਲ ਕਮਲ ਗਰੇਵਾਲ ਨੇ ਖੁਦ ਫੇਸਬੁੱਕ ਤੇ ਲਾਇਵ ਹੋ ਕੇ ਆਪਣੇ ਫੈਨਸ ਨੂੰ ਦੱਸੀ ਹੈ | ਗੀਤ ਦੀਆਂ ਦੋ ਸਤਰਾਂ ਗਾਉਂਦੇ ਹੋਏ ਕਮਲ ਗਰੇਵਾਲ ਨੇ ਗੀਤ ਦਾ ਨਾਂ ਲਾਂਚ ਕੀਤਾ, ਉਨ੍ਹਾਂ ਦੇ ਆਉਣ ਵਾਲੇ ਗੀਤ ਦਾ ਨਾਂ ਹੈ - "ਯਾਰ ਮਾਰ"!