ਕਮਾਲ ਰਾਸ਼ਿਦ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਕੀਤੀ ਇਹ ਟਿੱਪਣੀ, ਹਰ ਕੋਈ ਕਰ ਰਿਹਾ ਹੈ ਟ੍ਰੋਲ
Rupinder Kaler
June 29th 2021 05:42 PM
ਕਮਾਲ ਰਾਸ਼ਿਦ ਖ਼ਾਨ ਸੁਰਖੀਆਂ ‘ਚ ਬਣੇ ਰਹਿੰਦੇ ਹਨ । ਮੀਕਾ ਤੇ ਕੰਗਨਾ ਤੋਂ ਬਾਅਦ ਹੁਣ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਕੇਆਰਕੇ ਨੇ ਮੋਦੀ ਤੇ 2024 ਦੀਆਂ ਚੋਣਾਂ ਨੂੰ ਲੈ ਕੇ ਟਵੀਟ ਕੀਤਾ ਹੈ। ਕੇਆਰਕੇ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੇਰੀ ਅੱਜ ਦੀ ਭਵਿੱਖਬਾਣੀ- ਪੀਐਮ ਮੋਦੀ ਜੀ 2024 ਵਿੱਚ ਕਲੀਨ ਆਉਟ ਹੋ ਜਾਣਗੇ।’
ਹੋਰ ਪੜ੍ਹੋ :
ਕੇਆਰਕੇ ਦਾ ਇਹ ਟਵੀਟ ਹਰ ਪਾਸੇ ਵਾਇਰਲ ਹੋ ਰਿਹਾ ਹੈ । ਲੋਕ ਇਸ ਟਵੀਟ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।ਕਮਾਲ ਰਾਸ਼ਿਦ ਖ਼ਾਨ ਦੇ ਇਸ ਟਵੀਟ ਨੂੰ ਲੈ ਕੇ ਕੁਝ ਲੋਕ ਉਸ ਨੂੰ ਟਰੋਲ ਵੀ ਕਰ ਰਹੇ ਹਨ ।
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖਾਨ ਨੇ ਆਪਣੀ ਫਿਲਮ ‘ਰਾਧੇ’ ਦੀ ਨਕਾਰਾਤਮਕ ਸਮੀਖਿਆ ਲਈ ਕਮਾਲ ਰਾਸ਼ਿਦ ਖ਼ਾਨ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।