ਬਾਲੀਵੁੱਡ ਦੀ ਇਸ ਅਦਾਕਾਰਾ ਦੇ ਪੜਦਾਦਾ ਸਨ Eiffel Tower ਦੇ ਮੁੱਖ ਇੰਜੀਨੀਅਰ

ਦੇਵ ਡੀ ਨਾਲ ਬਾਲੀਵੁੱਡ ‘ਚ ਆਗਾਜ਼ ਕਰਨ ਵਾਲੀ ਖ਼ੂਬਸੂਰਤ ਅਦਾਕਾਰਾ ਕਲਕੀ ਕੋਚਲਿਨ ਜੋ ਕਿ ਬਹੁਤ ਜਲਦ ਮਾਂ ਬਣਨ ਵਾਲੀ ਹੈ। ਜੀ ਹਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਹੈ। ਅਦਾਕਾਰਾ ਆਪਣੇ ਬੁਆਏਫ੍ਰੈਂਡ ਗਾਏ ਹਰਸ਼ਬਰਗ (Guy Hershberg) ਨਾਲ ਆਪਣੇ ਬੱਚੇ ਦੇ ਸਵਾਗਤ ਲਈ ਉਤਸੁਕ ਹੈ।
View this post on Instagram
ਸਾਲ 2011 ‘ਚ ਉਨ੍ਹਾਂ ਨੇ ਬਾਲੀਵੁੱਡ ਫ਼ਿਲਮ ਮੇਕਰ ਅਨੁਰਾਗ ਕਸ਼ਯਪ ਨਾਲ ਵਿਆਹ ਕਰਵਾ ਲਿਆ ਸੀ। ਪਰ ਦੋਵਾਂ ਦਾ ਵਿਆਹ ਜ਼ਿਆਦਾ ਦੇਰ ਟਿਕ ਨਹੀਂ ਪਾਇਆ ਤੇ 2015 ‘ਚ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ। ਗੱਲ ਕਰਦੇ ਹਾਂ ਕਲਕੀ ਕੋਚਲਿਨ ਦੇ ਫੈਮਿਲੀ ਟਰੀ ਦੀ ਤਾਂ ਮੀਡੀਆ ਰਿਪੋਰਟਸ ਦੇ ਅਨੁਸਾਰ ਉਨ੍ਹਾਂ ਦੇ ਪੜਦਾਦਾ Maurice Koechlin ਦਾ ਆਇਫਲ ਟਾਵਰ ਤੇ ਸਟੈਚੂ ਆਫ ਲਿਬਰਟੀ ‘ਚ ਉਨ੍ਹਾਂ ਦਾ ਖਾਸ ਯੋਗਦਾਨ ਰਿਹਾ ਸੀ। ਉਹ ਪੈਰਿਸ ਦੇ ਆਇਫਲ ਟਾਵਰ ਦੇ ਮੁੱਖ ਇੰਜੀਨੀਅਰ ਸਨ।
ਜੇ ਗੱਲ ਕਰੀਏ ਕਲਕੀ ਕੋਚਲਿਨ ਦੀ ਤਾਂ ਉਹ ਲਾਸਟ ਵਾਰ ਬਾਲੀਵੁੱਡ ਮੂਵੀ ਗਲੀ ਬੁਆਏ ‘ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਦੇਵ-ਡੀ, ਯੇ ਜਵਾਨੀ ਹੈ ਦਿਵਾਨੀ, ਮਾਰਗਰਿਟਾ ਵਿਦ ਏ ਸਟਰਾਅ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਸ਼ੰਘਾਈ ਵਰਗੀਆਂ ਅਨੇਕਾਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।