Kali Jotta movie OTT release : ਸਾਲ 2022 'ਚ, ਪੰਜਾਬੀ ਫ਼ਿਲਮ ਇੰਡਸਟਰੀ ਨੇ ਇੱਕ ਨਵਾਂ ਇਤਿਹਾਸ ਬਣਾਇਆ ਹੈ ਤੇ ਇਸ ਸਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਹੁਣ ਸਾਲ 2023 ਵਿੱਚ ਵੀ ਪੰਜਾਬੀ ਫ਼ਿਲਮਾਂ ਨਵਾਂ ਰਿਕਾਰਡ ਬਣਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਹਾਲ ਹੀ ਵਿੱਚ ਨੀਰੂ ਬਾਜਵਾ (Neeru Bajwa) ਤੇ ਸਤਿੰਦਰ ਸਰਤਾਜ (Satinder Sartaj) ਫ਼ਿਲਮ 'ਕਲੀ ਜੋਟਾ' (Kali Jotta) ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ।
Image Source : instagram
ਫ਼ਿਲਮ ਦੀ ਕਾਸਟ
ਹਾਲ ਹੀ ਵਿੱਚ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਦੀ ਫ਼ਿਲਮ 'ਕਲੀ ਜੋਟਾ' ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ, ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਜਿਹੇ 'ਚ ਜੋ ਲੋਕ ਕਿਸੇ ਕਾਰਨਾਂ ਦੇ ਚੱਲਦੇ ਸਿਨੇਮਾਘਰਾਂ ਵਿੱਚ ਜਾ ਕੇ ਇਸ ਫ਼ਿਲਮ ਨੂੰ ਨਹੀਂ ਵੇਖ ਸਕਦੇ ਉਹ ਇਸ ਦੇ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੀ ਤੁਸੀਂ ਇਸ ਫ਼ਿਲਮ ਨੂੰ ਕਦੋਂ ਅਤੇ ਕਿਹੜੇ ਓਟੀਟੀ ਪਲੇਟਫਾਰਮ 'ਤੇ ਦੇਖ ਸਕਦੇ ਹੋ।
ਇਸ ਫ਼ਿਲਮ 'ਚ ਜਿੱਥੇ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ, ਉਥੇ ਹੀ ਵਾਮਿਕਾ ਗੱਬੀ ਨੇ ਵੀ ਇਸ ਫ਼ਿਲਮ 'ਚ ਮੁੱਖ ਕਿਰਦਾਰ ਨਿਭਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ‘ਕਾਲੀ ਜੋਟਾ’ ਦੀ ਕਹਾਣੀ 80 ਅਤੇ 90 ਦੇ ਦਹਾਕੇ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਉਸ ਸਮੇਂ ਨੂੰ ਦਰਸਾਉਂਦੀ ਹੈ ਜਦੋਂ ਸਮਾਜ ਵਿੱਚ ਔਰਤਾਂ ਦੀ ਸਥਿਤੀ ਇੰਨੀ ਚੰਗੀ ਨਹੀਂ ਸੀ।
Image Source : instagram
ਉਸ ਸਮੇਂ ਔਰਤਾਂ ਨੂੰ ਆਪਣਾ ਕੰਮ ਕਰਨ ਦੀ ਆਜ਼ਾਦੀ ਵੀ ਨਹੀਂ ਸੀ। ਫ਼ਿਲਮ ਵਿੱਚ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ ਅਤੇ ਉਨ੍ਹਾਂ ਤੋਂ ਇਲਾਵਾ ਫ਼ਿਲਮ ਵਿੱਚ ਪੰਜਾਬੀ ਇੰਡਸਟਰੀ ਦੇ ਹੋਰ ਦਿੱਗਜ ਕਲਾਕਾਰ ਵੀ ਹਨ।
ਖਾਸ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ 3 ਫਰਵਰੀ ਨੂੰ ਰਿਲੀਜ਼ ਹੋ ਚੁੱਕੀ ਹੈ ਇਹ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਰਹੀ ਹੈ। ਦਰਸ਼ਕਾਂ ਵੱਲੋਂ ਤਿੰਨੋਂ ਹੀ ਕਲਾਕਾਰਾਂ ਦੀ ਚੰਗੀ ਅਦਾਕਾਰੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
OTT ਤੇ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗੀ ਫ਼ਿਲਮ
ਇਸ ਦੌਰਾਨ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਇਸ ਫ਼ਿਲਮ ਦਾ ਓਟੀਟੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਲੋਕ ਇਸ ਦੀ OTT ਰਿਲੀਜ਼ ਡੇਟ ਅਤੇ ਪਲੇਟਫਾਰਮ ਬਾਰੇ ਜਾਣਕਾਰੀ ਲੱਭ ਰਹੇ ਹਨ।
Image Source : instagram
ਹੋਰ ਪੜ੍ਹੋ: PK Rosy Birth Anniversary: ਗੂਗਲ ਨੇ ਡੂਡਲ ਬਣਾ ਕੇ ਸਿਨੇਮਾ ਦੀ ਪਹਿਲੀ ਅਦਾਕਾਰਾ ਨੂੰ ਕੀਤਾ ਯਾਦ, ਜਾਣੋ ਪੀਕੇ ਰੋਜ਼ੀ ਨਾਲ ਜੁੜੀਆਂ ਖ਼ਾਸ ਗੱਲਾਂ
OTT release
ਮੀਡੀਆ ਰਿਪੋਰਟਸ ਦੇ ਮੁਤਾਬਕ ਪੰਜਾਬੀ ਫ਼ਿਲਮ 'ਕਲੀ ਜੋਟਾ' ਪੰਜਾਬੀ ਭਾਸ਼ਾ ਦੇ ਓਟੀਟੀ ਪਲੇਟਫਾਰਮ 'ਚੌਪਾਲ' 'ਤੇ ਰਿਲੀਜ਼ ਹੋ ਸਕਦੀ ਹੈ। ਫਿਲਹਾਲ ਇਹ ਫ਼ਿਲਮ ਕਦੋਂ ਤੇ ਕਿੱਥੇ ਰਿਲੀਜ਼ ਕੀਤੀ ਜਾਵੇਗੀ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ।