ਸਤਿੰਦਰ ਸਰਤਾਜ ਦੀ ਆਵਾਜ਼ ‘ਚ ਫ਼ਿਲਮ ‘ਕਲੀ ਜੋਟਾ’ ਦਾ ਨਵਾਂ ਗੀਤ ‘ਕੋਸ਼ਿਸ਼ ਤਾਂ ਕਰੀਏ’ ਰਿਲੀਜ਼
Shaminder
January 31st 2023 11:20 AM --
Updated:
January 31st 2023 11:22 AM
ਸਤਿੰਦਰ ਸਰਤਾਜ (Satinder Sartaaj) ਅਤੇ ਨੀਰੂ ਬਾਜਵਾ (Neeru Bajwa) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕਲੀ ਜੋਟਾ’ (Kali Jotta)ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਉਨ੍ਹਾਂ ਦੀ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ । ਹੁਣ ਇਸ ਫ਼ਿਲਮ ਦਾ ਗੀਤ ‘ਕੋਸ਼ਿਸ਼ ਤਾਂ ਕਰੀਏ’ (Koshish Ta'n Kariye) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਵਾਮਿਕਾ ਗੱਬੀ, ਸਤਿੰਦਰ ਸਰਤਾਜ ਅਤੇ ਅਤੇ ਨੀਰੂ ਬਾਜਵਾ ‘ਤੇ ਫ਼ਿਲਮਾਇਆ ਗਿਆ ਹੈ ।ਗੀਤ ਦੇ ਬੋਲ ਸਤਿੰਦਰ ਸਰਤਾਜ ਨੇ ਖੁਦ ਲਿਖੇ ਹਨ । ਗੀਤ ‘ਚ ਵਾਮਿਕਾ ਗੱਬੀ ਦੇ ਵੱਲੋਂ ਆਪਣੀ ਟੀਚਰ ਦੇ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।