Kal Di Gal Lagdi Aa: ‘ਲਹਿੰਦੇ-ਚੜ੍ਹਦੇ’ ਪੰਜਾਬ ਦੇ ਵਿੱਛੜੇ ਲੋਕਾਂ ਦੇ ਦਰਦ ਨੂੰ ਬਿਆਨ ਕਰਦਾ ਹਰਭਜਨ ਮਾਨ ਦਾ ਨਵਾਂ ਗੀਤ ਛੂਹ ਰਿਹਾ ਹੈ ਹਰ ਇੱਕ ਦੇ ਦਿਲ ਨੂੰ; ਦੇਖੋ ਵੀਡੀਓ

Harbhajan Mann New Punjabi song: ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਆਪਣੀ ਮਿਊਜ਼ਿਕ ਐਲਬਮ "ਮਾਈ ਵੇਅ-ਮੈਂ ਤੇ ਮੇਰੇ ਗੀਤ" ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ। ਉਹ ਆਪਣੀ ਇਸ ਮਿਊਜ਼ਿਕ ਐਲਬਮ ਦੇ ਅਖੀਰਲੇ ਗੀਤ "ਰੋ ਰੋ ਕੇ ਵਿੱਛੜੇ ਸੀ" ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਇਹ ਗੀਤ ਇੱਕ ਇਮੋਸ਼ਨਲ ਟਰੈਕ ਹੈ, ਜੋ ਕਿ ਹਰ ਕਿਸੇ ਦੇ ਦਿਲ ਨੂੰ ਛੂਹ ਰਿਹਾ ਹੈ।
image source: YouTube
ਹੋਰ ਪੜ੍ਹੋ : ਪੰਜਾਬੀ ਐਕਟਰ ਰਾਣਾ ਰਣਬੀਰ ਦੀ ਖੂਬ ਤਾਰੀਫ਼ ਕਰਦੇ ਨਜ਼ਰ ਆਏ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖ਼ਾਨ, ਦੇਖੋ ਵੀਡੀਓ
image source: YouTube
‘ਲਹਿੰਦੇ-ਚੜ੍ਹਦੇ’ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਕੀਤਾ ਬਿਆਨ
ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸਭ ਤੋਂ ਵੱਡੀ ਕੀਮਤ ਪੰਜਾਬ ਦੇ ਲੋਕਾਂ ਨੂੰ ਚਕਾਉਣੀ ਪਈ ਸੀ। ਦੇਸ਼ ਦੇ ਨਾਲ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਪਾਕਿਸਤਾਨ ਵਾਲਾ ਭਾਗ ਲਹਿੰਦਾ ਪੰਜਾਬ ਹੋ ਗਿਆ ਤੇ ਭਾਰਤ ਵੱਲ ਦਾ ਹਿੱਸਾ ਚੜ੍ਹਦਾ ਪੰਜਾਬ ਹੋ ਗਿਆ। ਇਸ ਗੀਤ ਵਿੱਚ ਵੀ ਉਨ੍ਹਾਂ ਦੋ ਦੋਸਤਾਂ ਦੇ ਦੁੱਖ ਨੂੰ ਬਿਆਨ ਕੀਤਾ ਗਿਆ ਹੈ ਜੋ ਕਿ 1947 ਦੀ ਵੰਡ ਵੇਲੇ ਵਿੱਛੜ ਗਏ ਸਨ।
image source: YouTube
"ਮਾਈ ਵੇਅ-ਮੈਂ ਤੇ ਮੇਰੇ ਗੀਤ" ਦਾ ਅਖੀਰਲਾ ਗੀਤ "ਰੋ ਰੋ ਕੇ ਵਿਛੜੇ ਸੀ"
ਇਸ ਗੀਤ ਦੇ ਰਾਹੀਂ ਗੀਤਕਾਰ ਬਾਬੂ ਸਿੰਘ ਮਾਨ ਨੇ ਆਪਣੀ ਕਲਮ ਦੇ ਰਾਹੀਂ ਬੀਤੇ ਹੋਏ ਵੇਲੇ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਦਿਲਾਂ ਦੀਆਂ ਸਾਂਝਾਂ ਅਤੇ ਰੂਹਾਂ ਦੇ ਰਿਸ਼ਤੇ ਕਦੇ ਵੀ ਭੁਲਾਏ ਨਹੀਂ ਜਾ ਸਕਦੇ। ਵਿੱਛੜਿਆ ਸੱਜਣਾਂ ਦੇ ਵਿੱਛੋੜੇ ਦੀ ਚੀਸ ਸਾਰੀ ਉਮਰ ਦਿਲਾਂ ਵਿੱਚ ਪੈਂਦੀ ਰਹਿੰਦੀ ਹੈ। ਗੀਤ ਦੇ ਬੋਲਾਂ ਦੇ ਇਨਸਾਫ਼ ਕਰਦੇ ਹੋਏ ਹਰਭਜਨ ਮਾਨ ਨੇ ਬਾਕਮਾਲ ਗਾਇਆ ਹੈ, ਜੋ ਕਿ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ। ਲਾਡੀ ਗਿੱਲ ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ।
image source: YouTube
ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਅਰਸੇ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਸਾਫ ਸੁਥਰੀ ਗਾਇਕੀ ਕਰਕੇ ਹਰ ਵਰਗ ਅਤੇ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ। ਗਾਇਕੀ ਤੋਂ ਇਲਾਵਾ ਉਨ੍ਹਾਂ ਦੇ ਸਿਰ ਉੱਤੇ ਹੀ ਪੰਜਾਬੀ ਫ਼ਿਲਮੀ ਜਗਤ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਸਿਹਰਾ ਵੀ ਜਾਂਦਾ ਹੈ। ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।
image source: YouTube