'ਕਾਕਾ ਜੀ' ਨੂੰ ਕੌਣ ਮਿਲ ਗਿਆ, ਜਿਸ ਨਾਲ ਜ਼ਿੰਦਗੀ ‘ਚ ਲੱਗੀਆਂ ਮੌਜ ਬਹਾਰਾਂ, ਵੇਖੋ ਵੀਡੀਓ

By  Lajwinder kaur December 30th 2018 12:37 PM -- Updated: December 30th 2018 12:51 PM

ਪੰਜਾਬੀ ਫਿਲਮ ‘ਕਾਕਾ ਜੀ’ ਦਾ ਤੀਸਰਾ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦਾ ਨਾਂਅ ਹੈ ‘ਤੂੰ ਮਿਲਿਆ’ ਜੋ ਕਿ ਇੱਕ ਰੋਮਾਂਟਿਕ ਗੀਤ ਹੈ। ਇਸ ਗੀਤ ਨੂੰ ਪ੍ਰਭ ਗਿੱਲ ਅਤੇ ਮੰਨਤ ਨੂਰ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ‘ਕਾਕਾ ਜੀ’ ਫਿਲਮ ਦੇ ਨਾਇਕ ਦੇਵ ਖਰੌੜ ਤੇ ਨਾਇਕਾ ਅਰੁਸ਼ੀ ਸ਼ਰਮਾ ‘ਤੇ ਫਿਲਮਾਇਆ ਗਿਆ ਹੈ। ਇਸ ਗੀਤ ਦੀ ਵੀਡੀਓ ਨੂੰ ਦੇਵ ਖਰੌੜਾ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ ਤੇ ਫੈਨਜ਼ ਵੱਲੋਂ ਨਵੇਂ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

'ਕਾਕਾ ਜੀ' ਨੂੰ ਕੌਣ ਮਿਲ ਗਿਆ, ਜਿਸ ਨਾਲ ਜ਼ਿੰਦਗੀ ‘ਚ ਲੱਗੀਆਂ ਮੌਜ ਬਹਾਰਾਂ, ਵੇਖੋ ਵੀਡੀਓ

ਹੋਰ ਵੇਖੋ: ਜਿੰਦਰ-ਗੁਰਲੇਜ ਦੀ ਜੋੜੀ ਨੇ ਪਾਈਆਂ ਧੂਮਾਂ, ਦੇਖੋ ਵੀਡੀਓ

ਗੀਤ ‘ਤੂੰ ਮਿਲਿਆ’ ਬਹੁਤ ਸੋਹਣਾ ਗਾਇਆ ਹੈ ਤੇ ਜੇ ਗੱਲ ਕਰੀਏ ਵੀਡੀਓ ਦੀ ਤਾਂ ਉਸ ਨੂੰ ਵੀ ਰੋਮਾਂਟਿਕ ਤੇ ਪਿਆਰੇ ਦੇ ਮਾਹੌਲ ਨੂੰ ਪੇਸ਼ ਕਰਦੇ ਹੋਇਆ ਬਣਾਇਆ ਗਿਆ ਹੈ। ਇਸ ਗੀਤ ਨੂੰ ਰੋਮਾਂਟਿਕ ਗੀਤਾਂ ਦੇ ਨਾਮ ਨਾਲ ਜਾਣੇ ਜਾਂਦੇ ਪ੍ਰਭ ਗਿੱਲ ਨੇ ਆਪਣੀ ਆਵਾਜ਼ ਨਾਲ ਚਾਰ ਚੰਨ ਲੱਗੇ ਹਨ। ਕਾਕਾ ਜੀ ਫਿਲਮ ਦੇ ਗੀਤ ‘ਤੂੰ ਮਿਲਿਆ’ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੇ ਬੋਲ ਅਮਰ ਕਵੀ ਨੇ ਲਿਖੇ ਹਨ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

https://www.youtube.com/watch?v=jHG3ZL0qmaQ

ਦੱਸ ਦਈਏ ਕਿ ਕਾਕਾ ਜੀ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ। ਗਿੱਲ ਰਣੌਤਾਂ ਵੱਲੋਂ ਫਿਲਮ ਦੀ ਕਹਾਣੀ ਤਿਆਰ ਕੀਤੀ ਗਈ ਹੈ। ਜੋ ਬੇਹੱਦ ਦਿਲਚਸਪ ਹੈ। ਰਵਨੀਤ ਕੌਰ ਚਾਹਲ ਤੇ ਰਾਜੇਸ਼ ਕੁਮਾਰ ਨੇ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਜਦਕਿ ਮਨਦੀਪ ਬੈਨੀਪਾਲ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ 'ਚ ਲੀਡ ਰੋਲ 'ਚ ਅਦਾਕਾਰ ਦੇਵ ਖਰੌੜ ਅਤੇ ਅਰੁਸ਼ੀ ਸ਼ਰਮਾ ਦੇ ਨਾਲ ਨਾਲ ਅਨੀਤਾ ਮੀਤ ,ਗੁਰਮੀਤ ਸੱਜਣ ,ਜਗਜੀਤ ਸੰਧੂ ,ਲੱਕੀ ਧਾਲੀਵਾਲ ਸਣੇ ਹੋਰ ਕਈ ਅਦਾਕਾਰ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣਗੇ। ਪੰਜਾਬੀ ਫਿਲਮ ‘ਕਾਕਾ ਜੀ’ ਅਗਲੇ ਸਾਲ ਅਠਾਰਾਂ ਜਨਵਰੀ ਨੂੰ ਰਿਲੀਜ਼ ਹੋਵੇਗੀ।

Related Post