ਦੀਵਾਲੀ ਪਾਰਟੀ ਦੌਰਾਨ ਇੱਕਠੇ ਮਸਤੀ ਕਰਦੀ ਨਜ਼ਰ ਆਈਆਂ ਕਾਜੋਲ, ਮਾਧੁਰੀ ਦਿਕਸ਼ਿਤ, ਐਸ਼ਵਰਿਆ ਤੇ ਰਵੀਨਾ ਟੰਡਨ, ਵੇਖੋ ਵੀਡੀਓ

By  Pushp Raj October 21st 2022 02:36 PM
ਦੀਵਾਲੀ ਪਾਰਟੀ ਦੌਰਾਨ ਇੱਕਠੇ ਮਸਤੀ ਕਰਦੀ ਨਜ਼ਰ ਆਈਆਂ ਕਾਜੋਲ, ਮਾਧੁਰੀ ਦਿਕਸ਼ਿਤ, ਐਸ਼ਵਰਿਆ ਤੇ ਰਵੀਨਾ ਟੰਡਨ, ਵੇਖੋ ਵੀਡੀਓ

Manish Malhotra Diwali party: ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਹਰ ਪਾਸੇ ਜਸ਼ਨ ਦੀ ਧੂਮ ਹੈ, ਇਸ ਦੇ ਚੱਲਦੇ ਬੀ-ਟਾਊਨ ਵਿੱਚ ਵੀ ਕਈ ਸਿਤਾਰਿਆਂ ਵੱਲੋਂ ਖ਼ਾਸ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਬੀਤੀ ਸ਼ਾਮ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਦੀਵਾਲੀ ਪਾਰਟੀ ਦੌਰਾਨ ਕਈ ਬਾਲੀਵੁੱਡ ਸੈਲਬਸ ਸ਼ਿਰਕਤ ਕਰਨ ਪਹੁੰਚੇ।

image source: instagram

ਇਸ ਪਾਰਟੀ ਦੇ ਵਿੱਚ ਵਿੱਕੀ ਕੌਸ਼ਲ, ਕੈਟਰੀਨਾ ਕੈਫ, ਆਦਿਤਿਆ ਰਾਏ ਕਪੂਰ, ਅਨੰਨਿਆ ਪਾਂਡੇ, ਜਾਹਨਵੀ ਕਪੂਰ, ਮਾਧੁਰੀ ਦੀਕਸ਼ਿਤ, ਐਸ਼ਵਰਿਆ ਰਾਏ ਬੱਚਨ, ਅਭਿਸ਼ੇਕ ਬੱਚਨ ਅਤੇ ਰਵੀਨਾ ਟੰਡਨ, ਕਾਜੋਲ ਸਣੇ ਹੋਰ ਕਈ ਬਾਲੀਵੁੱਡ ਹਸਤੀਆਂ ਦੀਵਾਲੀ ਮਨਾਉਣ ਲਈ ਮਨੀਸ਼ ਮਲਹੋਤਰਾ ਦੇ ਘਰ ਪਹੁੰਚੇ ਇਸ ਦੇ ਨਾਲ ਹੀ ਪਾਰਟੀ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।

ਮਨੀਸ਼ ਮਲੋਹਤਰਾ ਦੀ ਦੀਵਾਲੀ ਸੈਲੀਬ੍ਰੇਸ਼ਨ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਵਿਚਾਲੇ ਕਾਜੋਲ, ਮਾਧੁਰੀ ਦੀਕਸ਼ਿਤ, ਰਵੀਨਾ ਟੰਡਨ ਤੇ ਐਸ਼ਵਰਿਆ ਰਾਏ ਬੱਚਨ ਨੂੰ ਇੱਕਠੇ ਮਸਤੀ ਕਰਦੇ ਹੋਏ ਵੇਖਿਆ ਗਿਆ।

image source: instagram

ਬਾਲੀਵੁੱਡ ਅਦਾਕਾਰਾ ਕਾਜੋਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਪਾਰਟੀ ਦੀ ਇੱਕ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਜੋਲ ਨੇ ਮਾਧੁਰੀ ਦੀਕਸ਼ਿਤ ਤੇ ਹੋਰ ਸਾਥੀ ਕਲਾਕਾਰਾਂ ਲਈ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ।

ਇਹ ਵੀਡੀਓ ਸ਼ੇਅਰ ਕਰਦੇ ਹੋਏ ਕਾਜੋਲ ਨੇ ਲਿਖਿਆ, "ਅਸਲੀ ਡਾਂਸਿੰਗ ਕੁਈਨ ਦੇ ਨਾਲ! @madhuridixitnene ਮੈਨੂੰ ਆਪਣਾ ਸਮਾਂ ਦੇਣ ਅਤੇ ਮੇਰੀ ਇਸ ਸ਼ਾਮ ਨੂੰ ਬਹੁਤ ਮਜ਼ੇਦਾਰ ਬਣਾਉਣ ਲਈ ਤੁਹਾਡਾ ਧੰਨਵਾਦ .. ਅਤੇ @manishmalhotraworld ਅਜਿਹੀ ਪਾਰਟੀ ਕਰਨ ਲਈ ਤੁਹਾਡਾ ਧੰਨਵਾਦ। ਸਾਰਿਆਂ ਨੂੰ ਦੀਵਾਲੀ ਤੋਂ ਪਹਿਲਾਂ ਦੇ ਜਸ਼ਨ ਦੀਆਂ ਸ਼ੁਭਕਾਮਨਾਵਾਂ! ?" ਵੀਡੀਓ ਦੇ ਵਿੱਚ ਕਾਜੋਲ ਅਤੇ ਮਾਧੁਰੀ ਦੀਕਸ਼ਿਤ ਇੱਕਠੇ ਗੀਤ ਗਾਉਂਦੇ ਹੋਏ ਨਜ਼ਰ ਆਈਆਂ।

image source: instagram

ਹੋਰ ਪੜ੍ਹੋ: ਗੁਰਬਾਜ਼ ਗਰੇਵਾਲ ਦੇ ਮਸਤੀ ਭਰੇ ਅੰਦਾਜ਼ ਤੇ ਆਪਣੀ ਕਿਊਟਨੈਸ ਨਾਲ ਮੋਹਿਆ ਫੈਨਜ਼ ਦਾ ਦਿਲ, ਵੇਖੋ ਤਸਵੀਰਾਂ

ਕਾਜੋਲ ਤੋਂ ਇਲਾਵਾ ਅਦਾਕਾਰਾ ਰਵੀਨਾ ਟੰਡਨ ਨੇ ਵੀ ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ਦੀਆਂ ਕਈ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ। ਰਵੀਨਾ ਨੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨਾਲ ਆਪਣੀ ਇਕ ਸੈਲਫੀ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਤੇ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, "#All about night." ਤਸਵੀਰ 'ਚ ਰਵੀਨਾ ਅਤੇ ਐਸ਼ਵਰਿਆ ਕਾਫੀ ਖੂਬਸੂਰਤ ਲੱਗ ਰਹੀਆਂ ਹਨ।

 

View this post on Instagram

 

A post shared by Kajol Devgan (@kajol)

Related Post