ਬੇਟੇ ਯੁੱਗ ਨੇ ਮਾਂ ਕਾਜੋਲ ਨਾਲ ਦੁਰਗਾ ਉਤਸਵ 'ਤੇ ਕੀਤੀ ਭੋਗ ਵੰਡਣ ਦੀ ਸੇਵਾ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰਕੇ ਕਿਹਾ- ‘ਮਾਣ ਹੈ’

Kajol Video: ਦੇਸ਼ ਭਰ ਵਿੱਚ ਮਾਤਾ ਰਾਣੀ ਦੇ ਨੌਂ ਰੂਪਾਂ ਦੀ ਪੂਜਾ ਬੜੀ ਧੂਮਧਾਮ ਨਾਲ ਕੀਤੀ ਜਾ ਰਹੀ ਹੈ। ਚਾਹੇ ਆਮ ਹੋਵੇ ਜਾਂ ਖਾਸ, ਹਰ ਕੋਈ ਮਾਤਾ ਰਾਣੀ ਦੇ ਦਰਬਾਰ 'ਚ ਮੱਥਾ ਟੇਕਣ ਪਹੁੰਚ ਰਹੀਆਂ ਹਨ। ਬਾਲੀਵੁੱਡ ਹਸਤੀਆਂ ਵੀ ਤਿਉਹਾਰ ਦੇ ਰੰਗਾਂ 'ਚ ਰੰਗੇ ਨਜ਼ਰ ਆਏ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਜੋਲ ਆਪਣੀ ਮਾਂ ਤਨੁਜਾ ਅਤੇ ਭੈਣ ਤਨੀਸ਼ਾ ਨਾਲ ਨਵਰਾਤਰੀ ਦਾ ਜਸ਼ਨ ਮਨਾਉਂਦੀ ਨਜ਼ਰ ਆਈ। ਇਸ ਵਾਰ ਕਾਜੋਲ ਦੇ ਨਾਲ ਉਨ੍ਹਾਂ ਦਾ ਬੇਟਾ ਯੁੱਗ ਦੇਵਗਨ ਵੀ ਦੁਰਗਾ ਪੰਡਾਲ 'ਚ ਨਜ਼ਰ ਆ ਰਿਹਾ ਹੈ। ਇਸ ਪੰਡਾਲ 'ਚ ਯੁੱਗ ਸਾਰਿਆਂ ਨੂੰ ਭੋਗ ਵੰਡਦਾ ਨਜ਼ਰ ਆਇਆ ਅਤੇ ਆਪਣੀ ਮਾਂ ਕਾਜੋਲ ਦੀ ਮਦਦ ਕਰਦਾ ਦਿਖਾਈ ਦਿੱਤਾ। ਕਾਜੋਲ ਅਤੇ ਯੁੱਗ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਰਾਮਾਇਣ 'ਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ ਵੇਖ ਉਨ੍ਹਾਂ ਦੇ ਪੈਰਾਂ 'ਚ ਡਿੱਗ ਪਈ ਇਹ ਔਰਤ, ਵੇਖੋ ਵੀਡੀਓ
image From instagram
ਬਾਲੀਵੁੱਡ ਅਭਿਨੇਤਰੀ ਕਾਜੋਲ ਨੇ ਦੁਰਗਾ ਪੂਜਾ ਦੀ ਅਸ਼ਟਮੀ ਦੀ ਸ਼ਾਮ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਉੱਤਰੀ ਬੰਬਈ ਦੇ ਸਰਬੋਜਨੀਨ ਦੁਰਗਾ ਪੂਜਾ ਪੰਡਾਲ ਵਿੱਚ ਪਹੁੰਚੇ ਸਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਜੋਲ ਆਪਣੇ ਪੂਰੇ ਪਰਿਵਾਰ ਨਾਲ ਦੁਰਗਾ ਪੂਜਾ 'ਚ ਸ਼ਾਮਿਲ ਹੋਈ ਸੀ। ਕਾਜੋਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦੁਰਗਾ ਪੂਜਾ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬੇਟੇ ਯੁੱਗ ਦੀ ਝਲਕ ਵੀ ਨਜ਼ਰ ਆ ਰਹੀ ਹੈ।
image From instagram
ਵੀਡੀਓ ਵਿੱਚ ਯੁੱਗ ਦੁਰਗਾ ਪੰਡਾਲ ਵਿੱਚ ਭੋਗ ਦੀ ਸੇਵਾ ਕਰ ਰਿਹਾ ਹੈ ਅਤੇ ਕਾਜੋਲ ਸੇਵਾ ਵਿੱਚ ਉਸਦੀ ਮਦਦ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਮਾਂ ਆਪਣੇ ਪੁੱਤ ਨੂੰ ਸੇਵਾ ਅਤੇ ਚੰਗੇ ਸੰਸਕਾਰ ਦੇ ਰਹੀ ਹੈ। ਮਾਂ-ਪੁੱਤ ਦਾ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
image From instagram
ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਕਾਜੋਲ ਨੇ ਲਿਖਿਆ, 'ਮੇਰੇ ਬੇਟੇ 'ਤੇ ਮਾਣ ਹੈ ਜਿਸ ਨੇ my son serving at the pujo mistakes and all.. the tradition continues…’। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਾਜੋਲ ਅਤੇ ਉਸ ਦੇ ਬੇਟੇ 'ਤੇ ਆਪਣੇ ਪਿਆਰ ਦੀ ਵਰਖਾ ਕਰ ਰਹੇ ਹਨ।
View this post on Instagram