ਅਕਸਰ ਹੀ ਅਸੀਂ ਬਾਲੀਵੁੱਡ ਸਿਤਾਰਿਆਂ ਵਿਚਾਲੇ ਕੋਲਡ ਵਾਰ ਜਾਂ ਟਵਿੱਟਰ ਵਾਰ ਬਾਰੇ ਸੁਣਦੇ ਰਹਿੰਦੇ ਹਾਂ। ਪਿਛਲੇ ਕੁਝ ਸਮੇਂ ਤੋਂ ਕਾਜੋਲ ਤੇ ਕਰੀਨਾ ਕਪੂਰ ਨੂੰ ਲੈ ਕੇ ਕੁਝ ਅਜਿਹੀਆਂ ਹੀ ਖ਼ਬਰਾਂ ਆ ਰਹੀਆਂ ਹਨ, ਪਰ ਇਹ ਖ਼ਬਰਾਂ ਉਦੋਂ ਝੂਠੀਆਂ ਸਾਬਿਤ ਹੋ ਗਈਆਂ ਜਦੋਂ ਕਾਜੋਲ ਤੇ ਕਰੀਨਾ ਕਪੂਰ (Kajol and Kareena Kapoor) ਨੂੰ ਇੱਕਠੇ ਸਪਾਟ ਕੀਤਾ ਗਿਆ । ਇਸ ਨਾਲ ਫੈਨਜ਼ ਦੀ ਕਾਜੋਲ ਤੇ ਕਰੀਨਾ ਕਪੂਰ ਵੱਲੋਂ ਇੱਕਠੇ ਕੀਤੀਆਂ ਗਈਆਂ ਫ਼ਿਲਮਾਂ ਨੂੰ ਲੈ ਕੇ ਯਾਦਾਂ ਤਾਜ਼ੀਆਂ ਹੋ ਗਈਆਂ।
Image Source: Instagram
ਕਾਜੋਲ ਅਤੇ ਕਰੀਨਾ ਕਪੂਰ ਦੋਹਾਂ ਅਭਿਨੇਤਰਿਆਂ ਨੂੰ ਮੁੰਬਈ ਦੇ ਮਹਿਬੂਬ ਸਟੂਡੀਓ ਵਿਖੇ ਸਪਾਟ ਕੀਤਾ ਗਿਆ। ਜਿਵੇਂ ਹੀ ਦੋਹਾਂ ਨੂੰ ਇੱਕਠੇ ਵੇਖਿਆ ਗਿਆ ਤਾਂ ਪਾਪਾਰਾਜ਼ੀਸ ਨੇ ਉਨ੍ਹਾਂ ਦੀ ਤਸਵੀਰਾਂ ਖਿੱਚਣ ਦਾ ਮੌਕਾ ਨਹੀਂ ਛੱਡਿਆ।
ਵਾਇਰਲ ਫੋਟੋਆਂ ਅਤੇ ਵੀਡੀਓਜ਼ ਵਿੱਚ ਕਾਜੋਲ ਅਤੇ ਕਰੀਨਾ ਨੂੰ ਇੱਕ ਦੂਜੇ ਦਾ ਸੁਆਗਤ ਕਰਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਦਾ ਪੁਨਰ-ਮਿਲਨ ਦਰਸਾਉਂਦਾ ਹੈ ਕਿ ਜਦੋਂ ਵੀ ਔਰਤਾਂ ਇਕੱਠੀਆਂ ਹੁੰਦੀਆਂ ਹਨ, ਚਰਚਾ ਕਰਨ ਲਈ ਵਿਸ਼ਿਆਂ ਦੀ ਕੋਈ ਕਮੀ ਨਹੀਂ ਹੋਵੇਗੀ।
ਇਨ੍ਹਾਂ ਦੋਹਾਂ ਅਭਿਨੇਤਰਿਆਂ ਦੀ ਮੁਲਾਕਾਤ ਦੀ ਖ਼ਾਸ ਗੱਲ ਇਹ ਸੀ ਕਿ ਦੋਹਾਂ ਨੇ ਇੱਕ ਦੂਜੇ ਨੂੰ ਮਿਲ ਕੇ ਖੁਸ਼ ਪ੍ਰਗਟਾਈ। ਕਾਜੋਲ ਤੇ ਕਰੀਨਾ ਨੂੰ ਇੱਕ ਦੂਜੇ ਦੇ ਗਲੇ ਮਿਲਦੇ ਹੋਏ ਸਪਾਟ ਕੀਤਾ ਗਿਆ। ਕਾਜੋਲ ਆਪਣੀ ਗੱਡੀ ਚੋਂ ਬਾਹਰ ਆਈ ਤੇ ਉਸ ਨੇ ਕਰੀਨਾ ਨੂੰ ਜੱਫੀ ਪਾਈ ਅਤੇ ਚੁੰਮਿਆ। ਇਹ, ਬਿਨਾਂ ਸ਼ੱਕ, ਕੈਮਰੇ 'ਚ ਕੈਦ ਕੀਤੇ ਗਏ ਖ਼ਾਸ ਪਲਾਂ ਚੋਂ ਇੱਕ ਸੀ।ਇਸ ਦੌਰਾਨ ਦੋਵੇਂ ਇੱਕੋ ਵਰਗੇ ਚਿੱਟੇ ਰੰਗ ਦੇ ਕੱਪੜਿਆਂ ਵਿੱਚ ਵੀ ਟਵਿੰਨਇੰਗ ਕਰਦੀ ਹੋਈ ਨਜ਼ਰ ਆਈਆਂ।
ਇਸ ਦੇ ਨਾਲ ਹੀ ਪਾਪਾਰਾਜ਼ੀਸ ਨੇ ਕਰੀਨਾ ਅਤੇ ਕਾਜੋਲ ਵਿਚਾਲੇ ਕਰਿਸ਼ਮਾ ਕਪੂਰ ਦੇ ਬਾਰੇ ਗੱਲਬਾਤ ਨੂੰ ਰਿਕਾਰਡ ਕਰ ਲਿਆ। ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਰਿਸ਼ਮਾ ਨੇ ਆਪਣੇ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਨੂੰ ਜਨਤਕ ਨਹੀਂ ਕੀਤਾ ਹੈ। ਹੁਣ ਦੋਹਾਂ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Image Source: Instagram
ਹੋਰ ਪੜ੍ਹੋ : ਕਰੀਨਾ ਕਪੂਰ ਨੇ ਆਪਣੇ ਛੋਟੇ ਬੇਟੇ ਜੇਹ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਪਿਆਰੀ ਜਿਹੀ ਪੋਸਟ
ਕਰਨ ਜੌਹਰ ਦੀ ਸੁਪਰ ਹਿੱਟ ਫ਼ਿਲਮ ਕਭੀ ਖੁਸ਼ੀ ਕਭੀ ਗ਼ਮ ਵਿੱਚ, ਕਰੀਨਾ ਕਪੂਰ ਅਤੇ ਕਾਜੋਲ ਭੈਣਾਂ ਦੇ ਰੂਪ ਵਿੱਚ ਨਜ਼ਰ ਆਈਆਂ। ਕਾਜੋਲ ਵੱਲੋਂ ਨਿਭਾਈ ਗਈ ਅੰਜਲੀ, ਅਤੇ ਕਰੀਨਾ ਵੱਲੋਂ ਨਿਭਾਈ ਗਈ ਪੂਹ, ਪ੍ਰਸਿੱਧ ਬੀ ਟਾਊਨ ਦੀਆਂ ਫ਼ਿਲਮਾਂ ਦੇ ਫੇਮਸ ਕਿਰਦਾਰ ਸਾਬਿਤ ਹੋਏ। 2010 'ਚ ਆਈ ਫ਼ਿਲਮ 'ਵੀ ਆਰ ਫੈਮਿਲੀ' 'ਚ ਕਾਜੋਲ ਅਤੇ ਕਰੀਨਾ ਕਪੂਰ ਮੁੜ ਇਕੱਠੇ ਨਜ਼ਰ ਆਏ ਸਨ।
View this post on Instagram
A post shared by Viral Bhayani (@viralbhayani)