ਵਿਆਹ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਨੇ ਆਪਣੇ ਪਤੀ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ, ਮਿਲੀਅਨ ‘ਚ ਆਏ ਲਾਈਕਸ

ਬਾਲੀਵੁੱਡ ਐਕਟਰੈੱਸ ਕਾਜਲ ਅਗਰਵਾਲ ਜੋ ਕਿ ਆਪਣੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਨੇ । ਕਾਜਲ ਅਗਰਵਾਲ ਤੇ ਗੌਤਮ ਕਿਚਲੂ ਵਿਆਹ ਦੇ ਪਵਿੱਤਰ ਰਿਸ਼ਤੇ ‘ਚ ਬੱਝ ਚੁੱਕੇ ਨੇ । ਦੋਵਾਂ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ । ਹੋਰ ਪੜ੍ਹੋ : ਕਰਨਵੀਰ ਵੋਹਰਾ ਆਪਣੀ ਬੇਟੀਆਂ ਦੇ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਤੇ ਮਸਤੀ ਕਰਦੇ ਆਏ ਨਜ਼ਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ
ਕਾਜਲ ਅਗਰਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵਿਆਹ ਤੋਂ ਬਾਅਦ ਆਪਣੇ ਪਤੀ ਦੀ ਹੱਥ ਚੁੰਮਦੀ ਹੋਈ ਇੱਕ ਤਸਵੀਰ ਸ਼ੇਅਰ ਕੀਤੀ ਹੈ ।
ਇਸ ਖ਼ਾਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਹੁਣ ਬਸ, ਮਿਸ ਤੋਂ ਮਿਸਜ਼ ਤੱਕ ! ਮੈਂ ਆਪਣੇ ਵਿਸ਼ਵਾਸ਼ਪਾਤਰ, ਸਾਥੀ, ਬੈਸਟ ਫਰੈਂਡ ਤੇ ਸੋਲਮੇਟ ਦੇ ਨਾਲ ਸ਼ਾਦੀ ਕਰ ਲਈ ਹੈ । ਇਹ ਸਭ ਤੇ ਤੁਹਾਨੂੰ ਆਪਣੇ ਘਰ ‘ਚ ਪਾ ਕੇ ਮੈਂ ਬਹੁਤ ਖੁਸ਼ ਹਾਂ’ । ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਹੋਰ ਤਸਵੀਰਾਂ ਆਪਣੇ ਵਿਆਹ ਦੀਆਂ ਦਰਸ਼ਕਾਂ ਦੇ ਨਾਲ ਸ਼ਾਂਝੀਆਂ ਕੀਤੀਆਂ ਨੇ ।