ਫਿਲਮੀ ਅਦਾਕਾਰਾ ਕਾਜਲ ਅਗਰਵਾਲ ਨੂੰ ਸਟੇਜ 'ਤੇ ਧੱਕੇ ਨਾਲ ਕੀਤਾ ਕਿੱਸ, ਦੋਖੋ ਵੀਡਿਓ

ਬਾਲੀਵੁੱਡ ਵਿੱਚ ਕੁਝ ਘਟਨਾਵਾਂ ਅਚਾਨਕ ਵਾਪਰ ਜਾਂਦੀਆਂ ਹਨ, ਜਿਹੜੀਆਂ ਕਿ ਸੁਰਖੀਆਂ ਦਾ ਕਾਰਨ ਬਣਦੀਆਂ ਹਨ ।ਅਜਿਹਾ ਹੀ ਕੁਝ ਵਾਪਰਿਆ ਹੈ ਸਾਉਥ ਦੀ ਐਕਟਰੈੱਸ ਕਾਜਲ ਅਗਰਵਾਲ ਦੇ ਨਾਲ ।ਦਰਅਸਲ, ਕਾਜਲ ਹੈਦਰਾਬਾਦ ਵਿੱਚ ਫਿਲਮ 'ਕਵਚਮ' ਦੇ ਟੀਜਰ ਦੀ ਲਾਂਚਿੰਗ ਵਿੱਚ ਪਹੁੰਚੀ ਹੋਈ ਸੀ । ਉਹਨਾਂ ਦੇ ਨਾਲ ਮੰਚ 'ਤੇ ਹੋਰ ਵੀ ਕਈ ਕਲਾਕਾਰ ਮੌਜੂਦ ਸਨ ।ਜਿਸ ਤਰ੍ਹਾਂ ਹੀ ਉਹਨਾਂ ਨੇ ਆਪਣੇ ਨਾਲ ਕੰਮ ਕਰਨ ਵਾਲੇ ਨਾਯਡੂ ਨਾਲ ਜਾਣ ਪਹਿਚਾਣ ਕਰਵਾਈ ਤਾਂ ਨਾਇਡੂ ਨੇ ਕਾਜਲ ਨੂੰ ਕਿੱਸ ਕਰ ਲਿਆ ।
ਹੋਰ ਵੇਖੋ :ਰਣਵੀਰ ਤੇ ਦੀਪਿਕਾ ਦੇ ਵਿਆਹ ਦੀ ਪਹਿਲੀ ਤਸਵੀਰ ਵਾਇਰਲ, ਲੱਖਾਂ ਲੋਕਾਂ ਨੇ ਦੇਖੀ ਤਸਵੀਰ
ਇਸ ਘਟਨਾ ਤੋਂ ਬਾਅਦ ਕਾਜਲ ਹੱਕੀ ਬੱਕੀ ਰਹਿ ਗਈ । ਉਹਨਾਂ ਦੇ ਹਾਵਭਾਵ ਤੋਂ ਸਾਫ ਪਤਾ ਚਲਦਾ ਸੀ ਕਿ ਕਾਜਲ ਨੂੰ ਨਾਇਡ ਦੀ ਇਹ ਹਰਕਤ ਪਸੰਦ ਨਹੀਂ ਆਈ ਪਰ ਫਿਰ ਵੀ ਮੌਕੇ ਨੂੰ ਦੇਖਦੇ ਹੋਏ ਕਾਜਲ ਨੇ ਸਾਰੀ ਘਟਨਾ ਨੂੰ ਇਗਨੋਰ ਕਰ ਦਿੱਤਾ । ਇਸ ਦੌਰਾਨ ਕਾਜਲ ਨੇ ਕਿਹਾ ਕਿ ਨਾਇਡ ਉਹਨਾਂ ਦੇ ਪਰਿਵਾਰ ਦੇ ਮੈਂਬਰ ਵਰਗੇ ਹਨ ।
ਹੋਰ ਵੇਖੋ :ਭੰਗੜੇ ‘ਤੇ ਦਿਲਜੀਤ ਦੋਸਾਂਝ ਦੇ ਥਿਰਕਣਗੇ ਪੈਰ ,ਵੇਖੋ ਵੀਡਿਓ
https://www.instagram.com/p/BqFfjBhAgpK/
ਇਹ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ । ਕਾਜਲ ਤੇਲਗੂ ਫਿਲਮਾਂ ਦੀ ਵੱਡੀ ਅਦਾਕਾਰਾ ਹੈ ਇਸ ਤੋਂ ਇਲਾਵਾ ਬਾਲੀਵੁੱਡ ਵਿੱਚ ਅਕਸ਼ੇ ਕੁਮਾਰ ਅਤੇ ਰਣਦੀਪ ਹੁੱਡਾ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ ।