ਸ਼ਾਹਿਦ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਬਣੀ ਕਬੀਰ ਸਿੰਘ, ਜਾਣੋ ਦੋ ਦਿਨਾਂ ਦੀ ਤਾਬੜਤੋੜ ਕਮਾਈ
ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਦੀ 21 ਜੂਨ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫ਼ਿਲਮ 'ਕਬੀਰ ਸਿੰਘ' ਸ਼ਾਹਿਦ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਧ ਹਿੱਟ ਫ਼ਿਲਮ ਸਾਬਿਤ ਹੋ ਰਹੀ ਹੈ। ਪਹਿਲੇ ਦਿਨ ਇਸ ਫ਼ਿਲਮ ਨੇ ਬਾਕਸ ਆਫ਼ਿਸ 'ਤੇ 20.21 ਕਰੋੜ ਦੀ ਕਮਾਈ ਕਰਕੇ ਸ਼ਾਹਿਦ ਕਪੂਰ ਦੀ ਸਭ ਤੋਂ ਵੱਡੀ ਓਪਨਿੰਗ ਵਾਲੀ ਫ਼ਿਲਮ ਬਣ ਚੁੱਕੀ ਹੈ। ਸਾਊਥ ਦੀ ਫ਼ਿਲਮ ਅਰਜੁਨ ਰੈੱਡੀ ਦੀ ਇਸ ਹਿੰਦੀ ਰੀਮੇਕ ਨੇ ਬਾਕਸ ਆਫ਼ਿਸ 'ਤੇ ਤਹਿਲਕਾ ਮਚਾ ਦਿੱਤਾ ਹੈ।
ਅਗਲੇ ਦਿਨ ਯਾਨੀ ਸ਼ਨੀਵਾਰ ਨੂੰ ਫ਼ਿਲਮ ਦੇ ਕੁਲੈਕਸ਼ਨ 'ਚ ਹੋਰ ਵੀ ਉਛਾਲ ਆਇਆ ਅਤੇ 22 ਕਰੋੜ 71 ਲੱਖ ਰੁਪਏ ਕਮਾਏ ਹਨ। ਇਸ ਤਰ੍ਹਾਂ ਸਿਰਫ਼ ਦੋ ਦਿਨ 'ਚ ਹੀ ਇਹ ਫ਼ਿਲਮ 42.92 ਕਰੋੜ ਦੀ ਤਾਬੜਤੋੜ ਕਮਾਈ ਕਰ ਚੁੱਕੀ ਹੈ। ਟਰੇਡਿੰਗ ਪੰਡਿਤਾਂ ਵੱਲੋਂ ਕਿਆਸ ਲਗਾਏ ਜਾ ਰਹੇ ਹਨ ਕਿ ਕਬੀਰ ਸਿੰਘ ਆਪਣੇ ਪਹਿਲੇ ਵੀਕਐਂਡ 'ਤੇ ਹੀ 70 ਕਰੋੜ ਦੇ ਅੰਕੜੇ ਨੂੰ ਛੂਹ ਸਕਦੀ ਹੈ।
ਹੋਰ ਵੇਖੋ : ਦਿਲਜੀਤ-ਨੀਰੂ ਦੀ ਜੋੜੀ ਨੇ ਫ਼ਿਰ ਬਾਕਸ ਆਫ਼ਿਸ 'ਤੇ ਮਚਾਇਆ ਤਹਿਲਕਾ, ਦੋ ਦਿਨ 'ਚ ਕਮਾਏ ਕਰੋੜਾਂ ਰੁਪਏ
View this post on Instagram
Thank you for the overwhelming love. #kabirsingh
ਇਸ ਦਾ ਨਾਲ ਹੀ ਪੰਜਾਬੀ ਫ਼ਿਲਮ ਛੜਾ ਦਾ ਵੀ ਦਬਦਬਾ ਦੇਖਣ ਨੂੰ ਮਿਲਿਆ ਹੈ। ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫ਼ਿਲਮ ਨੇ ਵੀ ਪੰਜਾਬੀ ਇੰਡਸਟਰੀ ਦੇ ਕਈ ਰਿਕਾਰਡ ਤੋੜੇ ਹਨ। ਛੜਾ ਫ਼ਿਲਮ 2 ਦਿਨ 'ਚ 6.64 ਕਰੋੜ ਦੀ ਸ਼ਾਨਦਾਰ ਕਮਾਈ ਕਰ ਚੁੱਕੀ ਹੈ ਜੋ ਪੰਜਾਬੀ ਇੰਡਸਟਰੀ ਲਈ ਵੱਡੀ ਗੱਲ ਹੈ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕੀਰਤੀਮਾਨ ਬਣਾ ਸਕਦੀ ਹੈ।