ਫ਼ਿਲਮ ‘83 ਦੀ ਟੀਮ ਦੇ ਮੂੰਹੋਂ ਸੁਣੋ ਐਮੀ ਵਿਰਕ ਦੀਆਂ ਤਾਰੀਫ਼ਾਂ, ਦੇਖੋ ਵੀਡੀਓ
ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ਜੋ ਕਿ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ। ਹਾਲ ਹੀ ‘ਚ ਉਹ ਆਪਣੀ ਪੂਰੀ ਟੀਮ ਦੇ ਨਾਲ ਫ਼ਿਲਮ ‘83 ਦੀ ਸ਼ੂਟਿੰਗ ਦੇ ਲਈ ਲੰਡਨ ਪਹੁੰਚੇ ਨੇ। ਐਮੀ ਵਿਰਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਫ਼ਿਲਮ ਦੇ ਸ਼ੂਟ ਸ਼ੁਰੂ ਹੋਣ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ। ਇਸ ਵੀਡੀਓ ‘ਚ ਕਬੀਰ ਖ਼ਾਨ ਦੀ ਫ਼ਿਲਮ ‘83 ਦੀ ਪੂਰੀ ਸਟਾਰ ਕਾਸਟ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਐਮੀ ਵਿਰਕ ਨੇ ਆਪਣੇ ਮਿੱਠੀ ਆਵਾਜ਼ ਦੇ ਨਾਲ ਸਮਾਂ ਬੰਨ ਕੇ ਰੱਖ ਦਿੱਤਾ। ਉਨ੍ਹਾਂ ਦੇ ਸਾਥੀਆਂ ਨੇ ਗੀਤ ਦੇ ਨਾਲ ਐਮੀ ਦੀ ਐਕਟਿੰਗ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਹੋਰ ਵੇਖੋ:ਫ਼ਿਲਮ ਛੜਾ ਦੇ ਟੋਮੀ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕੈਮਿਸਟਰੀ
ਇਸ ਤੋਂ ਇਲਾਵਾ ਐਮੀ ਵਿਰਕ ਨੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੇ ਸਾਥੀਆਂ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਜੀ ਹਾਂ..ਅਸੀਂ ਤਿਆਰ ਹਾਂ ‘83 ਦਾ ਅਨੁਭਵ ਕਰਨ ਦੇ ਲਈ..’
View this post on Instagram
One day to go !! @83thefilm #shootbegins
ਇਸ ਫ਼ਿਲਮ ‘ਚ ਕਪਿਲ ਦੇਵ ਦੇ ਰੋਲ ‘ਚ ਬਾਲੀਵੁੱਡ ਦੇ ਸਟਾਰ ਐਕਟਰ ਰਣਵੀਰ ਸਿੰਘ ਨਜ਼ਰ ਆਉਣਗੇ। ਐਮੀ ਵਿਰਕ ਜੋ ਕਿ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਤੇ ਹਾਰਡੀ ਸੰਧੂ ਕ੍ਰਿਕੇਟਰ ਮਦਨ ਲਾਲ ਦਾ ਕਿਰਦਾਰ ਨਿਭਾਉਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸਕੀਬ ਸਲੀਮ, ਤਾਹਿਰ ਰਾਜ ਭਸੀਨ, ਚਿਰਾਗ ਪਾਟਿਲ, ਜੀਵਾ ਆਦਿ ਹੋਰ ਕਲਾਕਾਰ ਇੰਡੀਅਨ ਕ੍ਰਿਕੇਟ ਟੀਮ ਦੀ 1983 ਦੀ ਸ਼ਾਨਦਾਰ ਜਿੱਤ ਨੂੰ ਵੱਡੇ ਪਰਦੇ ਉੱਤੇ ਪੇਸ਼ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।