ਰੂਹ ਨੂੰ ਸਕੂਨ ਦੇਣ ਵਾਲਾ ਹੈ ਗਾਇਕ ਖ਼ਾਨ ਸਾਬ ਦਾ ਨਵਾਂ ਗੀਤ ‘ਸਾਂਵਲ ਮੋੜ’, ਦੇਖੋ ਵੀਡੀਓ

ਗਾਇਕ ਖ਼ਾਨ ਸਾਬ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਕੀਲ ਕੇ ਰੱਖਿਆ ਹੋਇਆ ਹੈ। ਜਿਸ ਦੇ ਚੱਲਦੇ ਉਨ੍ਹਾਂ ਦਾ ਨਵਾਂ ਗੀਤ 'ਸਾਂਵਲ ਮੋੜ' ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਿਰ ਹੋ ਚੁੱਕੇ ਹਨ। ਗੀਤ ਨੂੰ ਉਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਗਾਇਆ ਹੈ ਅਤੇ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ। ਉਨ੍ਹਾਂ ਦਾ ਇਹ ਗੀਤ ਸੁਣਨ ਕੇ ਸਭ ਨੂੰ ਸਕੂਨ ਦਾ ਅਹਿਸਾਸ ਹੋ ਰਿਹਾ ਹੈ। ਉਨ੍ਹਾਂ ਦਾ ਇਹ ਗੀਤ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਟੀਵੀ ਉੱਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਚਲਾਇਆ ਜਾ ਰਿਹਾ ਹੈ। ਖ਼ਾਨ ਸਾਬ ਦਾ ਇਹ ਗੀਤ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।
ਹੋਰ ਵੇਖੋ:‘ਵੈਲੇਨਟਾਈਨ ਡੇਅ’ ‘ਤੇ ਰਣਜੀਤ ਬਾਵਾ ਦਾ ਦਿਲ ਆਇਆ ਬਦਾਮੀ ਰੰਗੀ ਕੁੜੀ ‘ਤੇ, ਦੇਖੋ ਵੀਡੀਓ
ਖ਼ਾਨ ਸਾਬ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ ਜਿਵੇਂ ਬੇਕਦਰਾ, ਸਾਜਨਾ , ਰਿਮ ਝਿਮ, ਤੂੰਬਾ , ਕਸੂਰ ਆਦਿ।ਪੀਟੀਸੀ ਸਟੂਡੀਓ ਨਾਮੀ ਕਲਾਕਾਰਾਂ ਦੇ ਨਾਲ ਨਵੇਂ ਉੱਭਰਦੇ ਹੋਏ ਗਾਇਕਾਂ ਨੂੰ ਵੀ ਗਾਉਣ ਦਾ ਮੌਕਾ ਦਿੰਦਾ ਹੈ। ਹੁਣ ਤੱਕ ਪੀਟੀਸੀ ਸਟੂਡੀਓ ‘ਚ ਕਈ ਨਾਮੀ ਗਾਇਕਾਂ ਦੇ ਨਾਲ ਨਵੇਂ ਗਾਇਕ ਵੀ ਆਪਣੀ ਆਵਾਜ਼ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਪੀਟੀਸੀ ਸਟੂਡੀਓ 'ਚ ਗਾਏ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।