ਜੁਗਰਾਜ ਸਿੰਘ ਸੰਧੂ ਦਾ ਗੀਤ 'ਮੇਰੇ ਵਾਲਾ ਸਰਦਾਰ' ਦਾ ਵੀਡਿਓ ਆ ਚੁੱਕਿਆ ਹੈ । ਇਸ ਵੀਡਿਓ ਨੂੰ ਬਹੁਤ ਹੀ ਵਧੀਆ ਅੰਦਾਜ਼ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਗੀਤ ਦੇ ਬੋਲ ਬਹੁਤ ਹੀ ਪਿਆਰੇ ਨੇ ਅਤੇ ਇੱਕ ਸਰਦਾਰ ਦੇ ਚਰਿੱਤਰ ਨੂੰ ਇਸ ਗੀਤ 'ਚ ਆਪਣੇ ਅਲਫਾਜ਼ਾਂ ਰਾਹੀਂ ਪਿਰੋਣ ਦੀ ਬਹੁਤ ਹੀ ਵਧੀਆ ਕੋਸ਼ਿਸ਼ ਕੀਤੀ ਹੈ ਉਰਸ ਗੁਰੀ ਨੇ ।
ਹੋਰ ਵੇਖੋ : ਟਾਈਸਨ ਸਿੱਧੂ ਦਾ ਗੀਤ ‘ਕਿਰਦਾਰ’ ਹੋਇਆ ਰਿਲੀਜ਼ ,ਜੌਰਡਨ ਸੰਧੂ ਨੇ ਸਾਂਝਾ ਕੀਤਾ ਵੀਡਿਓ
https://www.instagram.com/p/BnyY6nCBUNK/?hl=en&taken-by=jugraj_sandhu1993
ਜਿਨ੍ਹਾਂ ਨੇ ਇਸ ਗੀਤ 'ਚ ਸਰਦਾਰ ਦੇ ਕਿਰਦਾਰ ਨੂੰ ਬਹੁਤ ਹੀ ਸੁੱਚਜੇ ਤਰੀਕੇ ਨਾਲ ਪੇਸ਼ ਕਰਦੇ ਹੋਏ ਆਪਣੇ ਸੱਭਿਆਚਾਰ ਨੂੰ ਵੀ ਇਸ ਗੀਤ 'ਚ ਵਿਖਾਉਣ ਦੀ ਸਫਲ ਕੋਸ਼ਿਸ਼ ਕੀਤੀ ਅਤੇ ਇਸ ਦੇ ਨਾਲ ਹੀ ਗਾਇਕ ਜੁਗਰਾਜ ਸਿੰਘ ਨੇ ਆਪਣੀ ਸੁਰੀਲੀ ਅਵਾਜ਼ 'ਚ ਇਸ ਗੀਤ ਨੂੰ ਗਾ ਕੇ ਗਾਗਰ 'ਚ ਸਾਗਰ ਭਰ ਦਿੱਤਾ ਹੈ । ਇਸ ਦੇ ਨਾਲ ਹੀ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਡਾਕਟਰ ਸ਼ਰੀ ਨੇ ਕੀਤਾ ਹੈ ।
ਜਿਨ੍ਹਾਂ ਨੇ ਗੀਤ ਦੀ ਅਹਿਮੀਅਤ ਨੂੰ ਵੇਖਦਿਆਂ ਹੋਇਆ ਬਹੁਤ ਹੀ ਪਿਆਰਾ ਸੰਗੀਤ ਦਿੱਤਾ ਹੈ । ਪੰਜਾਬੀ ਪਰਿਵਾਰ ਅਤੇ ਸਰਦਾਰ ਅਤੇ ਉਸਦੇ ਪਿਆਰ ਨੂੰ ਦਰਸਾਉਂਦਾ ਇਹ ਰੋਮਾਂਟਿਕ ਗੀਤ ਹੈ ।ਜਿਸ ਨੂੰ ਜੁਗਰਾਜ ਸੰਧੂ ਨੇ ਆਪਣੀ ਬਿਹਤਰੀਨ ਅਵਾਜ਼ ਨਾਲ ਸ਼ਿੰਗਾਰ ਕੇ ਸਭ ਦਾ ਦਿਲ ਜਿੱਤਿਆ ਹੈ ।ਇਸ ਗੀਤ ਦਾ ਕਨਸੈਪਟ ਵੀ ਬਹੁਤ ਹੀ ਵਧੀਆ ਹੈ । ਇਸ ਗੀਤ ਨੂੰ ਯੂਟਿਊਬ 'ਤੇ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਗੀਤ 'ਚ ਪੰਜਾਬੀ ਸੱਭਿਆਚਾਰ ਨੂੰ ਵਿਖਾਉਣ ਦੀ ਵੀ ਸਫਲ ਕੋਸ਼ਿਸ਼ ਕੀਤੀ ਗਈ ਹੈ ।