‘Dil Chahte Ho’ ਗੀਤ ‘ਚ ਜੁਬਿਨ ਨੌਟਿਆਲ ਤੇ ਮੈਂਡੀ ਤੱਖਰ ਦੀ ਅਦਾਕਾਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

By  Lajwinder kaur August 28th 2020 01:13 PM

ਬਾਲੀਵੁੱਡ ਸਿੰਗਰ ਜੁਬਿਨ ਨੌਟਿਆਲ ਆਪਣੇ ਨਵੇਂ ਗੀਤ ‘ਦਿਲ ਚਾਹਤੇ ਹੋ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਸੈਡ ਸੌਂਗ ਨੂੰ ਗਾਇਆ ਹੈ ਖੁਦ ਜੁਬਿਨ ਨੌਟਿਆਲ ਤੇ ਫੀਮੇਲ ਸਿੰਗਰ ਪਾਇਲ ਦੇਵ ਨੇ ।

ਦੱਸ ਦਈਏ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਅਦਾਕਾਰਾ ਮੈਂਡੀ ਤੱਖਰ । ਜੋ ਕਿ ਪੰਜਾਬੀ ਫ਼ਿਲਮੀ ਜਗਤ ਦੀ ਮਸ਼ਹੂਰ ਐਕਟਰੈੱਸ ਨੇ । ਦਰਸ਼ਕਾਂ ਨੂੰ ਮੈਂਡੀ ਤੇ ਜੁਬਿਨ ਦੀ ਕਮਿਸਟਰੀ ਖੂਬ ਪਸੰਦ ਆ ਰਹੀ ਹੈ  ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ A.M.Turaz ਨੇ ਲਿਖੇ ਨੇ ਤੇ ਮਿਊਜ਼ਿਕ ਪਾਇਲ ਦੇਵ ਨੇ ਦਿੱਤਾ ਹੈ । ਨਵਜੀਤ ਬੁੱਟਰ ਵੱਲੋਂ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ ।

Related Post