ਜੋਵਨ ਢਿੱਲੋਂ ਅਤੇ ਗੁਰਲੇਜ਼ ਅਖਤਰ ਦੇ ਨਵੇਂ ਗੀਤ ਦੇ ਹਰ ਪਾਸੇ ਚਰਚੇ, ਵੇਖੋ ਵੀਡੀਓ

By  Shaminder February 20th 2021 01:22 PM -- Updated: February 20th 2021 01:34 PM

ਗੁਰਲੇਜ਼ ਅਖਤਰ ਤੇ ਜੋਵਨ ਢਿੱਲੋ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ‘ਕੂਪਰ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਕੰਪੋਜ਼ ਕੀਤਾ ਹੈ ਰੈਮੀ ਚਹਿਲ ਨੇ ਅਤੇ ਫੀਚਰਿੰਗ ‘ਚ ਫੀਮੇਲ ਲੀਡ ਕੀਤਾ ਹੈ ਸੋਫੀਆ ਸਿੰੰਘ ਨੇ ਤੇ ਮਿਊਜ਼ਿਕ ਹੈ ਦੇਸੀ ਕਰਿਊ ਦਾ ।

cooper song

ਹੋਰ ਪੜ੍ਹੋ :  ਗਾਇਕ ਹਰਫ ਚੀਮਾ ਦੀ ਆਵਾਜ਼ ‘ਚ ਨਵਾਂ ਗੀਤ ‘ਖਿੱਚੀ ਰੱਖ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

cooper song

ਇਸ ਗੀਤ ‘ਚ ਮੁੰਡਾ ਕੁੜੀ ਇੱਕ ਦੂਜੇ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਨਜ਼ਰ ਆ ਰਹੇ ਹਾਂ ਜਿੱਥੇ ਕੁੜੀ ਗੀਤ ਦੇ ਬੋਲਾਂ ਰਾਹੀ ਮੁੰਡੇ ਨੂੰ ਕਹਿੰਦੀ ਹੈ ਕਿ ਉਸਨੇ ਉਸਦੀ ਜ਼ਿੰਦਗੀ ‘ਚ ਆ ਕੇ ਜੱਟੀ ਦੀ ਟੌਹਰ ਬਣਾ ਦਿੱਤੀ ਹੈ ।ਉੱਥੇ ਹੀ ਗੀਤ ਦੇ ਬੋਲਾਂ ਰਾਹੀਂ ਦੋਵੇਂ ਇੱਕ ਦੂਜੇ ਨੂੰ ਪ੍ਰਪੋਜ਼ ਕਰ ਰਹੇ ਹਨ ਮੁੰਡਾ ਵੀ ਕੁੜੀ ਦੀ ਤਾਰੀਫ ‘ਚ ਕਹਿੰਦਾ ਜੱਟ ਵੀ ਏਸੇ ਤਰਾਂ ਦਾ ਮੈਚ ਚਾਹੁੰਦਾ ਸੀ ਨਾਲ ਹੀ ਕੁੜੀ ਦੇ ਰੋਅਬ ਦਾਬੇ ਦੀ ਤੁਲਨਾ ਡੀ.ਸੀ. ਦੇ ਰੋਅਬ ਨਾਲ ਕੀਤੀ ਗਈ ਹੈ ।

cooper song

ਜੇ ਗਾਣੇ ‘ਚ ਕੁੜੀ ਦੀਆਂ ਅਦਾਵਾਂ ਦੀ ਗੱਲ ਨਾ ਕੀਤੀ ਜਾਵੇ ਤਾਂ ਭਲਾ ਇਹ ਕਿਵੇਂ ਹੋ ਸਕਦਾ ਹੈ ਇਸ ਗਾਣੇ ‘ਚ ਕੁੜੀ ਦੀਆਂ ਅਦਾਵਾਂ ਤੇ ਨਖਰੇ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ ਜੱਟੀ ਦੇ ਨੱਖਰੇ ਨੂੰ ਰੌਂਡ ਵਰਗਾ ਦੱਸਿਆ ਗਿਆ ਹੈ।

 

Related Post