ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਹ ਵੀਡਿਓ ਨਵੇਂ ਗੀਤ 'ਦਰ੍ਹੀਆਂ' ਦਾ ਹੈ ।ਇਸ ਗੀਤ 'ਚ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਜਦਕਿ ਇਸ ਗੀਤ ਨੂੰ ਨਵਨੀਤ ਮਾਨ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ।ਇਸ ਗੀਤ ਨੂੰ ਜਿੰਨੇ ਵਧੀਆ ਅੰਦਾਜ਼ 'ਚ ਨਵਨੀਤ ਮਾਨ ਨੇ ਗਾਇਆ ਹੈ ।ਉਸ ਤੋਂ ਵਧੀਆ ਇਸ ਗੀਤ ਦੀ ਵੀਡਿਓਗ੍ਰਾਫੀ ਕੀਤੀ ਗਈ ਹੈ ।
ਹੋਰ ਵੇਖੋ : ਪਾਇਲ ਰਾਜਪੂਤ ਅਤੇ ਜਾਰਡਨ ਸੰਧੂ ਕਰਨਗੇ “ਹਾਂਜੀ ਹਾਂਜੀ”, ਵੇਖੋ ਪਹਿਲੀ ਝੱਲਕ
https://www.instagram.com/p/BnnfRuYlB0h/?hl=en&taken-by=jordansandhu
ਦੱਸ ਦਈਏ ਕਿ ਨਵਨੀਤ ਮਾਨ ਇਸ ਗੀਤ ਦੇ ਜ਼ਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਦਸਤਕ ਦੇਣ ਜਾ ਰਹੀ ਹੈ । ਨਵਨੀਤ ਮਾਨ ਨੇ ਇਸ ਗੀਤ 'ਚ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਪਿਰੋਣ ਦੀ ਕੋਸ਼ਿਸ ਕੀਤੀ ਹੈ । ਇਸ ਦੇ ਨਾਲ ਹੀ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਲੜ੍ਹ ਉਮਰ 'ਚ ਕਿਵੇਂ ਇੱਕ ਨੌਜਵਾਨ ਇੱਕ ਕੁੜ੍ਹੀ ਨੂੰ ਪ੍ਰਪੋਜ ਕਰਦਾ ਹੈ ਪਰ ਜਦੋਂ ਉਸਦਾ ਟਾਕਰਾ ਉਸਦੇ ਪਰਿਵਾਰ ਦੇ ਕਿਸੇ ਜੀਅ ਨਾਲ ਹੋ ਜਾਂਦਾ ਹੈ ਤਾਂ ਉਸ ਨੂੰ ਪਿੰਡ ਹੀ ਛੱਡਣਾ ਪੈ ਜਾਂਦਾ ਹੈ । ਇਸ ਗੀਤ ਦੀ ਐਡੀਟਿੰਗ ਦਾ ਕੰਮ ਗੋਬਿੰਦਪੁਰੀਆ ਨੇ ਕੀਤਾ ਹੈ ਅਤੇ ਸੰਗੀਤਬੱਧ ਕੀਤਾ ਹੈ ਦੇਸੀ ਕਰਿਊ ਨੇ । ਇਸ ਗੀਤ ਦੇ ਜ਼ਿਆਦਾਤਰ ਦ੍ਰਿਸ਼ ਪਿੰਡਾਂ 'ਚ ਹੀ ਫਿਲਮਾਏ ਗਏ ਹਨ । ਨਵਨੀਤ ਮਾਨ ਨੇ ਇਸ ਗੀਤ ਦੇ ਜ਼ਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਨਵਨੀਤ ਮਾਨ ਇਸ ਗੀਤ ਦੇ ਜ਼ਰੀਏ ਸਰੋਤਿਆਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਨਾਉਣ 'ਚ ਕਾਮਯਾਬ ਹੁੰਦੀ ਹੈ ।