
ਜਦੋਂ ਜਾਰਡਨ ਸੰਧੂ ਨੇ ਗਾਇਆ ਮਨਮੋਹਨ ਵਾਰਿਸ ਦਾ ਗਾਣਾ ਦੇਖੋ ਵੀਡੀਓ : ਪੰਜਾਬੀ ਮਿਊਜ਼ਿਕ ਇੰਡਸਟ੍ਰੀ ਦੇ ਫੇਮਸ ਗਾਇਕ ਜਿੰਨ੍ਹਾਂ ਨੂੰ ਉਹਨਾਂ ਦੇ ਯਾਰ ਹੀਰੋ ਹੀਰੋ ਕਹਿ ਕੇ ਬੁਲਾਉਂਦੇ ਨੇ ਯਾਨੀ ਜਾਰਡਨ ਸੰਧੂ ਆਪਣੀ ਗਾਇਕੀ ਦੇ ਚਲਦਿਆਂ ਸੁਰਖੀਆਂ 'ਚ ਬਣੇ ਹੀ ਰਹਿੰਦੇ ਨੇ। ਜਾਰਡਨ ਸੰਧੂ ਹਰ ਵਾਰ ਜੋ ਗਾਣਾ ਲੈ ਕੇ ਆਉਂਦੇ ਨੇ ਉਹ ਬਲਾਕਬਸਟਰ ਹੀ ਹੁੰਦਾ ਹੈ।
https://www.instagram.com/p/BqmvvpxhTEg/
ਪਰ ਜਾਰਡਨ ਹੁਣ ਕਿਸੇ ਆਪਣੇ ਗਾਣੇ ਕਰਕੇ ਨਹੀਂ ਬਲਕਿ ਮਨਮੋਹਨ ਵਾਰਿਸ ਦੇ ਬੜੇ ਹੀ ਫੇਮਸ ਗਾਣੇ 'ਫੁਲਕਾਰੀ' ਕਰਕੇ ਚਰਚਾ ਦਾ ਵਿਸ਼ਾ ਬਣੇ ਹਨ। ਜੀ ਹਾਂ ਉਹਨਾਂ ਮਨਮੋਹਨ ਵਾਰਿਸ ਜੀ ਨੂੰ ਰਿਸਪੈਕਟ ਦਿੰਦੇ ਹੋਏ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੀਨੀਅਰ ਗਾਇਕ ਨੇ ਉਹਨਾਂ ਦਾ ਗਾਣਾ 'ਫੁਲਕਾਰੀ' ਗਾ ਕੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : 20 ਰੁਪਏ ਦੇ ਲੰਗਰ ਤੋਂ ਲੈਕੇ ਕਰੋੜਾਂ ਲੋਕਾਂ ਦੇ ਪੇਟ ਭਰਨ ਦੀ ਕਹਾਣੀ ਦੱਸਦਾ ਹਿੰਮਤ ਸੰਧੂ ਦਾ ਇਹ ਗੀਤ
ਇਹ ਗੀਤ ਦੇਬੀ ਮਖ਼ਸੂਸ ਪੂਰੀ ਜੀ ਵੱਲੋਂ ਲਿਖਿਆ ਗਿਆ ਜਿਸ ਨੂੰ ਜਾਰਡਨ ਸੰਧੂ ਨੇ ਬੜੇ ਸੋਹੇਲੜੇ ਢੰਗ ਨਾਲ ਗਾ ਇੱਕ ਵਾਰ ਫਿਰ ਸਾਰਿਆਂ ਦਾ ਮਨ ਮੋ ਲਿਆ ਹੈ। ਦੱਸ ਦਈਏ ਥੋੜੇ ਸਮੇਂ ਪਹਿਲਾਂ ਆਇਆ ਜਾਰਡਨ ਸੰਧੂ ਦਾ ਟਰੈਕ 'ਹੀਰ ਸਲੇਟੀ' ਵੀ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਜਿਸ 'ਚ ਉਹਨਾਂ ਦਾ ਸਾਥ ਨਿਭਾ ਰਹੇ ਨੇ ਬਹੁਤ ਹੀ ਖੂਬ ਸੂਰਤ ਅਦਾਕਾਰਾ ਸੋਨੀਆ ਮਾਨ ਜਿਹੜੇ ਕੇ 'ਪਰਾਡਾ' ਵਰਗੇ ਵੱਡੇ ਗਾਣੇ 'ਚ ਵੀ ਲੀਡ ਰੋਲ ਨਿਭਾ ਚੁੱਕੇ ਨੇ।