ਜੌਨੀ ਲੀਵਰ ਤੇ ਉਹਨਾਂ ਦੀ ਬੇਟੀ ਨੇ ਕੋਰੋਨਾ ਵਾਇਰਸ ’ਤੇ ਬਣਾਈ ਵੀਡੀਓ, ਤੁਹਾਨੂੰ ਵੀ ਆਵੇਗੀ ਖੂਬ ਪਸੰਦ
Rupinder Kaler
March 18th 2020 02:05 PM
ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੂਰੀ ਦੁਨੀਆ ਵਿੱਚ ਸਾਵਧਾਨੀ ਵਰਤੀ ਜਾ ਰਹੀ ਹੈ ਉੱਥੇ ਕਮੇਡੀਅਨ ਜੌਨੀ ਲੀਵਰ ਦੀ ਬੇਟੀ ਜੈਮੀ ਲੀਵਰ ਨੇ ਇਸ ਤੇ ਜ਼ਬਰਦਸਤ ਗਾਣਾ ਬਣਾ ਦਿੱਤਾ ਹੈ । ਉਹਨਾਂ ਦਾ ਇਹ ਗਾਣਾ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਇਹ ਗਾਣਾ ਖੂਬ ਸੁਰਖੀਆਂ ਵਟੋਰ ਰਿਹਾ ਹੈ । ਜੈਮੀ ਲੀਵਰ ਦੇ ਇਸ ਗਾਣੇ ਨੂੰ 40000 ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ । ਇਸ ਗਾਣੇ ਵਿੱਚ ਜੈਮੀ ਲੀਵਰ ਦੇ ਨਾਲ-ਨਾਲ ਉਹਨਾਂ ਦਾ ਪੂਰਾ ਬੈਂਡ ਵੀ ਦਿਖਾਈ ਦੇ ਰਿਹਾ ਹੈ ।