ਜੌਨ ਇਬ੍ਰਾਹਿਮ ਸਟਾਰਰ ਫ਼ਿਲਮ Attack Part 1 ਦੀ ਰਿਲੀਜ਼ ਡੇਟ ਆਈ ਸਾਹਮਣੇ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

ਬਾਲੀਵੁੱਡ ਦੇ ਮਸ਼ਹੂਰ ਐਕਟਰ ਜੌਨ ਅਬ੍ਰਾਹਿਮ (John Abraham) ਸਟਾਰਰ ਫ਼ਿਲਮ ਅਟੈਕ ਪਾਰਟ 1 (Attack Part 1) ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਗਈ ਹੈ। ਇਸ ਫ਼ਿਲਮ ਦੀ ਰਿਲੀਜ਼ ਡੇਟ ਦੀ ਜਾਣਕਾਰੀ ਜੌਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਦਿੱਤੀ ਹੈ।
image From instagram
ਜੌਨ ਅਬ੍ਰਾਹਿਮ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟਰ ਸ਼ੇਅਰ ਕੀਤਾ ਹੈ, ਜਿਸ ਵਿੱਚ ਫ਼ਿਲਮ ਦੀ ਰਿਲੀਜ਼ ਡੇਟ ਦੱਸੀ ਗਈ ਹੈ। ਜੌਨ ਨੇ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "1 ਅਪ੍ਰੈਲ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਿਹਾ ਹੈ, ''ਸਾਡੇ ਦੇਸ਼ ਦੇ ਮਾਣ ਨੂੰ ਬਚਾਉਣ ਲਈ ਦੇਸ਼ ਦੇ ਪਹਿਲੇ ਸੁਪਰ ਸੋਲਜਰ ਅਤੇ ਉਸ ਦੇ ਹਮਲੇ ਨੂੰ ਦੇਖਣ ਲਈ ਤਿਆਰ ਰਹੋ, ਅਟੈਕ ਪਾਰਟ 1।''ਇਸ ਦੇ ਨਾਲ ਹੀ ਜੌਨ ਨੇ ਇਹ ਪੋਸਟ ਫ਼ਿਲਮ ਦੀ ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਜੈਕਲੀਨ ਸਣੇ ਫ਼ਿਲਮ ਨਾਲ ਜੁੜੇ ਕਈ ਲੋਕਾਂ ਨੂੰ ਟੈਗ ਕੀਤੀ ਹੈ।
image From instagram
ਇਸ ਫ਼ਿਲਮ 'ਚ ਮੁੜ ਇੱਕ ਵਾਰ ਫੇਰ ਤੋਂ ਜੌਨ ਅਬ੍ਰਾਹਿਮ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ਦੀ ਰਿਲੀਜ਼ ਡੇਟ ਕਾਫੀ ਸਮੇਂ ਤੋਂ ਅਟਕ ਰਹੀ ਸੀ, ਇਸ ਤੋਂ ਪਹਿਲਾਂ ਵੀ ਦੋ ਵਾਰ ਫ਼ਿਲਮ ਅਟੈਕ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ ਪਰ ਕੋਰੋਨਾ ਕਾਰਨ ਹਰ ਵਾਰ ਫ਼ਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ।
image From instagram
ਹੋਰ ਪੜ੍ਹੋ : ਗੰਗੂਬਾਈ ਕਾਠੀਆਵਾੜੀ ਦੇ ਨਵਾਂ ਪੋਸਟਰ ਹੋਇਆ ਰਿਲੀਜ਼, ਨਜ਼ਰ ਆਇਆ ਆਲਿਆ ਭੱਟ ਦਾ ਦਮਦਾਰ ਲੁੱਕ
ਇਸ ਫਿ਼ਲਮ 'ਚ ਜੌਨ ਅਤੇ ਰਕੁਲ ਪ੍ਰੀਤ ਦੇ ਨਾਲ ਜੈਕਲੀਨ ਵੀ ਨਜ਼ਰ ਆਵੇਗੀ। ਫ਼ਿਲਮ 'ਚ ਜੌਨ ਅਬ੍ਰਾਹਮ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ। ਜੌਨ ਅਬ੍ਰਾਹਿਮ ਦੀ ਇਹ ਫ਼ਿਲਮ ਐਕਸ਼ਨ ਅਤੇ ਡਰਾਮੇ ਨਾਲ ਭਰਪੂਰ ਇੱਕ ਓਰੀਐਂਟ ਵੈਂਚਰ ਹੈ।
ਇਸ ਫ਼ਿਲਮ ਦੀ ਕਹਾਣੀ ਇੱਕ ਰੇਂਜਰ ਅਫ਼ਸਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ 'ਤੇ ਆਧਾਰਿਤ ਹੈ। ਇਸ ਫ਼ਿਲਮ ਦਾ ਟੀਜ਼ਰ ਫ਼ਿਲਮ ਮੇਕਰਸ ਵੱਲੋਂ 15 ਦਸੰਬਰ 2021 ਨੂੰ ਲਾਂਚ ਕੀਤਾ ਗਿਆ ਸੀ। ਇਹ ਫ਼ਿਲਮ ਪਹਿਲਾਂ 28 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਇਸ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਸੀ, ਹਾਲਾਂਕਿ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਦਰਸ਼ਕਾਂ ਦਾ ਇੰਤਜ਼ਾਰ 1 ਅਪ੍ਰੈਲ ਨੂੰ ਖ਼ਤਮ ਹੋ ਜਾਵੇਗਾ।
View this post on Instagram