ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ 2’ ਦਾ ਗੀਤ ‘ਤੈਨੂੰ ਲਹਿੰਗਾ’ ਰਿਲੀਜ਼
Shaminder
November 9th 2021 11:56 AM
ਬਾਲੀਵੁੱਡ ਇੰਡਸਟਰੀ ‘ਚ ਪੰਜਾਬੀ ਗੀਤਾਂ ਦਾ ਬੋਲਬਾਲਾ ਹੈ । ਜਿੱਥੇ ਹਿੰਦੀ ਫ਼ਿਲਮਾਂ ‘ਚ ਪੰਜਾਬੀ ਗੀਤਾਂ ਦਾ ਤੜਕਾ ਲਗਾਇਆ ਜਾ ਰਿਹਾ ਹੈ । ਹਰ ਫ਼ਿਲਮ ‘ਚ ਤੁਹਾਨੂੰ ਇੱਕ ਅੱਧਾ ਪੰਜਾਬੀ ਗੀਤ ਸੁਣਨ ਨੂੰ ਮਿਲ ਜਾਵੇਗਾ । ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ('Satyameva Jayate 2') ‘ਚ ਪੰਜਾਬੀ ਗਾਇਕ ਜੱਸ ਮਾਣਕ ਦਾ ਗੀਤ ‘ਲਹਿੰਗਾ’ ਲਿਆ ਗਿਆ ਹੈ ।ਇਸ ਗੀਤ ਦੀ ਫੀਚਰਿੰਗ ‘ਚ ਜੱਸ ਮਾਣਕ(Jass Manak) ਜੌਨ ਅਬ੍ਰਾਹਮ (John Abraham)ਅਤੇ ਦਿਵਿਆ ਖੋਸਲਾ ਕੁਮਾਰ ਨਜ਼ਰ ਆ ਰਹੇ ਹਨ ।