ਜਿੰਮੀ ਸ਼ੇਰਗਿੱਲ ਨਜ਼ਰ ਆਏ ਸਰਦਾਰੀ ਲੁੱਕ ‘ਚ, ਰਾਣਾ ਰਣਬੀਰ, ਐਮੀ ਵਿਰਕ ਤੇ ਕਈ ਹੋਰ ਪੰਜਾਬੀ ਸਿਤਾਰਿਆਂ ਨੇ ਕੀਤੇ ਕਮੈਂਟਸ
ਪੰਜਾਬ ਦਾ ਪੁੱਤਰ ਜਿੰਮੀ ਸ਼ੇਰਗਿੱਲ ਜਿਨ੍ਹਾਂ ਨੇ ਬਾਲੀਵੁੱਡ ‘ਚ ਆਪਣੀ ਅਦਾਕਾਰੀ ਨਾਲ ਖੂਬ ਨਾਂਅ ਖੱਟਿਆ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮੀ ਜਗਤ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਨੇ ਪੰਜਾਬੀ ਫ਼ਿਲਮੀ ਜਗਤ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਹ ਧਰਤੀ, ਤੇਰਾ ਮੇਰਾ ਕੀ ਰਿਸ਼ਤਾ, ਯਾਰਾਂ ਨਾਲ ਬਹਾਰਾਂ, ਮੁੰਡੇ ਯੂ.ਕੇ ਦੇ ਤੇ ਸ਼ਰੀਕ ਵਰਗੀਆਂ ਕਈ ਸ਼ਾਨਦਾਰ ਫ਼ਿਲਮਾਂ ਦੇ ਚੁੱਕੇ ਹਨ।
View this post on Instagram
Say HELLO to my new friend ..#newlook #Sat Sri AKal ??
ਉਹ ਸੋਸ਼ਲ ਮੀਡੀਆ ਉੱਤੇ ਜ਼ਿਆਦਾ ਸਰਗਰਮ ਨਹੀਂ ਰਹਿੰਦੇ ਹਨ। ਕਾਫੀ ਸਮੇਂ ਬਾਅਦ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਪੱਗ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ਮੇਰੇ ਨਵੇਂ ਮਿੱਤਰ ਨੂੰ ਹੈਲੋ ਕਹੋ.. #ਨਵੀਂ ਲੁੱਕ #ਸਤਿ ਸ੍ਰੀ ਅਕਾਲ
View this post on Instagram
ਉਨ੍ਹਾਂ ਦੀ ਇਸ ਪੋਸਟ ਉੱਤੇ ਫੈਨਜ਼ ਦੇ ਨਾਲ ਪੰਜਾਬੀ ਕਲਾਕਾਰਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਐਮੀ ਵਿਰਕ, ਰਾਣਾ ਰਣਬੀਰ, ਜੱਸੀ ਗਿੱਲ,ਗੁਰਪ੍ਰੀਤ ਕੌਰ ਚੱਡਾ, ਅਮਰਦੀਪ ਸਿੰਘ ਗਿੱਲ ਤੇ ਦਰਸ਼ਨ ਔਲਖ ਹੋਰਾਂ ਨੇ ਕਮੈਂਟਸ ਰਾਹੀਂ ਤਾਰੀਫ਼ ਕੀਤੀ ਹੈ। ਸਰਦਾਰੀ ਵਾਲੀ ਲੁੱਕ ‘ਚ ਜਿੰਮੀ ਸ਼ੇਰਗਿੱਲ ਫੱਬ ਵੀ ਬਹੁਤ ਰਹੇ ਹਨ।
View this post on Instagram
Trailer out tomorrow (7th April)at 5 pm on YouTube #rhythmboyz
ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਹ ਬਾਲੀਵੁੱਡ ਦੀਆਂ ਵੀ ਕਈ ਫ਼ਿਲਮਾਂ ਜਿਵੇਂ ਮੁਹੱਬਤੇਂ, ਤਨੂੰ ਵੈਡਸ ਮਨੂੰ, ਤਨੂੰ ਵੈਡਸ ਮਨੂੰ ਰਿਟਰਨਜ਼, ਹੈਪੀ ਭਾਗ ਜਾਏਗੀ ਕਈ ਅਣਗਣਿਤ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜੌਹਰ ਵਿਖਾ ਚੁੱਕੇ ਹਨ।