ਮਾਨਸਾ ‘ਚ ਸਿੱਧੂ ਮੂਸੇਵਾਲਾ (Sidhu Moose wala ) ਦੀ ਅੰਤਿਮ ਅਰਦਾਸ (Antim Ardaas) ਮੌਕੇ ਲੱਖਾਂ ਲੋਕ ਸ਼ਾਮਿਲ ਹੋਏ । ਉੱਥੇ ਹੀ ਮੁੰਬਈ ‘ਚ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ ।ਅਦਾਕਾਰ ਜਿੰਮੀ ਸ਼ੇਰਗਿੱਲ, ਸਲੀਮ ਮਾਰਚੈਂਟ ਅਤੇ ਗੁਰਪ੍ਰੀਤ ਕੌਰ ਚੱਢਾ ਨੇ ਸਿੱਧੂ ਮੂਸਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਅਦਾਕਾਰ ਰਾਣਾ ਰਣਬੀਰ ਨੇ ਵੈਰਾਗਮਈ ਕਵਿਤਾ ਨਾਲ ਦਿੱਤੀ ਸ਼ਰਧਾਂਜਲੀ, ਕਿਹਾ ‘ਮਾਪੇ ਧੀਆਂ ਪੁੱਤ ਚੀਕਦੇ ਰਾਹ ਸਿਵਿਆਂ ਦਾ ਰੋਕੋ’
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਹਜਾਰਾਂ ਲੋਕ ਸ਼ਾਮਿਲ ਹੋਏ ਅਤੇ ਨਮ ਅੱਖਾਂ ਦੇ ਨਾਲ ਗਾਇਕ ਨੂੰ ਸ਼ਰਧਾਂਜਲੀ ਦਿੱਤੀ ਗਈ । ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕ ਸੀ । ਜਿਸ ਨੇ ਪੰਜਾਬੀ ਇੰਡਸਟਰੀ ਨੂੰ ਛੋਟੇ ਜਿਹੇ ਸੰਗੀਤਕ ਸਫਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਸਨ । ਉਸ ਦੇ ਗੀਤਾਂ ਦੀ ਤੂਤੀ ਪੂਰੀ ਦੁਨੀਆ ‘ਚ ਬੋਲਦੀ ਸੀ ।
ਹੋਰ ਪੜ੍ਹੋ : ਦੋਸਤ ਸਿੱਧੂ ਮੂਸੇਵਾਲਾ ਦੇ ਭੋਗ ‘ਤੇ ਰੇਸ਼ਮ ਸਿੰਘ ਅਨਮੋਲ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਪਹੁੰਚੇ, ਕਰ ਰਹੇ ਲੰਗਰ ਦੀ ਸੇਵਾ
ਜਿਉਂ ਹੀ ਉਸ ਦੀ ਮੌਤ ਦੀ ਖ਼ਬਰ ਦੇਸ਼ ਵਿਦੇਸ਼ ‘ਚ ਵਾਇਰਲ ਹੋਈ ਤਾਂ ਹਰ ਕਿਸੇ ਦੀਆਂ ਅੱਖਾਂ ‘ਚ ਅੱਥਰੂ ਆ ਗਏ । ਸਿੱਧੂ ਮੂਸੇਵਾਲਾ ਦਾ ਇਸੇ ਮਹੀਨੇ ਵਿਆਹ ਸੀ । ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ । ਉਸ ਨੂੰ 29 ਮਈ ਦੀ ਸ਼ਾਮ ਨੂੰ ਕੁਝ ਹਥਿਆਰਬੰਦ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।
ਅੱਜ ਉਸ ਦੀ ਅੰਤਿਮ ਅਰਦਾਸ ਦੇ ਮੌਕੇ ਦੇਸ਼ ਦੁਨੀਆ ‘ਚ ਉਸ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ । ਸਿੱਧੂ ਮੂਸੇਵਾਲਾ ਰਹਿੰਦੀ ਦੁਨੀਆ ਤੱਕ ਉਸ ਦੇ ਗੀਤਾਂ ਦੇ ਜਰੀਏ ਜਿੰਦਾ ਰਹੇਗਾ । ਜਿਸਮਾਨੀ ਤੌਰ ‘ਤੇ ਉਹ ਭਾਵੇਂ ਉਹ ਸਾਡੇ ਨਾਲ ਨਹੀਂ ਹੈ, ਪਰ ਉਸ ਦੇ ਗੀਤ ਹਮੇਸ਼ਾ ਉਸ ਦੀ ਮੌਜੂਦਗੀ ਦਰਜ ਕਰਵਾਉਣਗੇ।