ਕਾਲਾ ਸ਼ਾਹ ਕਾਲਾ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਸੁਪਰਹਿੱਟ ਫ਼ਿਲਮ ਜਿਸ ਨੇ ਦਰਸ਼ਕਾਂ ਦਾ ਬਾਖੂਬੀ ਦਿਲ ਜਿੱਤਿਆ। ਜੀ ਹਾਂ ਬਿੰਨੂ ਢਿੱਲੋਂ ਆਪਣੀ ਪ੍ਰੋਡਕਸ਼ਨ ‘ਚ ਸਰਗੁਣ ਮਹਿਤਾ ਨਾਲ ਇੱਕ ਹੋਰ ਪ੍ਰੋਜੈਕਟ ਲੈ ਕੇ ਆ ਰਹੇ ਹਨ, ਜਿਸ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਦਾ ਨਾਮ 'ਝੱਲਾ' ਹੈ ਜਿਹੜੀ ਕਿ 11 ਅਕਤੂਬਰ ਨੂੰ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਅਮਰਜੀਤ ਸਿੰਘ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ ਅਤੇ ਫ਼ਿਲਮ ਦੀ ਕਹਾਣੀ ਵੀ ਅਮਰਜੀਤ ਸਿੰਘ ਨੇ ਹੀ ਤਿਆਰ ਕੀਤੀ ਹੈ ਜਦੋਂ ਕਿ ਡਾਇਲਾਗ ਰਾਕੇਸ਼ ਧਵਨ ਦੇ ਹੋਣਗੇ।
View this post on Instagram
ਬਿੰਨੂ ਢਿੱਲੋਂ ਪ੍ਰੋਡਕਸ਼ਨ ਦੇ ਨਾਲ ਨਾਲ ਫ਼ਿਲਮ ਨੂੰ ਡ੍ਰੀਮਯਾਤਾ ਪ੍ਰੋਡਕਸ਼ਨ ਅਤੇ ਮੁਨੀਸ਼ ਵਾਲੀਆ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਹੇ ਹਨ। 14 ਫਰਵਰੀ ਨੂੰ ਰਿਲੀਜ਼ ਹੋਈ ਫ਼ਿਲਮ ਕਾਲਾ ਸ਼ਾਹ ਕਾਲਾ ਇਸ ਸਾਲ ਦੀਆਂ ਹਿੱਟ ਫ਼ਿਲਮਾਂ 'ਚ ਸ਼ਾਮਿਲ ਹੋਈ ਹੈ। ਹੁਣ ਮੁੜ ਤੋਂ ਉਹ ਹੀ ਸਾਰੀ ਟੀਮ ਫ਼ਿਲਮ ਝੱਲਾ ਰਾਹੀਂ ਵਾਪਸੀ ਕਰਨਗੇ ਦੇਖਣਾ ਹੋਵੇਗਾ ਕੀ ਦੁਬਾਰਾ ਇਹ ਹਿੱਟ ਜੋੜੀ ਪਰਦੇ 'ਤੇ ਕਮਾਲ ਦਿਖਾਉਂਦੀ ਹੈ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਹੋਰ ਵੇਖੋ : 'ਬਲੈਕੀਆ' 'ਚ ਦਿਖੇਗਾ ਦੇਵ ਖਰੌੜ ਦਾ ਹਰ ਇੱਕ ਰੰਗ, ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ
ਵਰਕ ਫਰੰਟ ਦੀ ਗੱਲ ਕਰੀਏ ਤਾਂ ਬਿੰਨੂ ਢਿੱਲੋਂ ਬਹੁਤ ਜਲਦ ਫ਼ਿਲਮ ਨੌਕਰ ਵਹੁਟੀ ਦਾ ਨਾਲ ਪਰਦੇ 'ਤੇ ਨਜ਼ਰ ਆਉਣਗੇ ਅਤੇ ਉੱਥੇ ਹੀ ਸਰਗੁਣ ਮਹਿਤਾ ਗੁਰਨਾਮ ਭੁੱਲਰ ਨਾਲ ਫ਼ਿਲਮ ਸੁਰਖ਼ੀ ਬਿੰਦੀ 'ਚ ਮੁੱਖ ਭੂਮਿਕਾ 'ਚ ਹਨ ਜਿਸ ਨੂੰ ਜਗਦੀਪ ਸਿੱਧੂ ਡਾਇਰੈਕਟ ਕਰ ਰਹੇ ਹਨ।