ਟੀਵੀ ਦਾ ਸਭ ਤੋਂ ਮਸ਼ਹੂਰ ਸੈਲੀਬ੍ਰਿਟੀ ਰਿਐਲਿਟੀ ਡਾਂਸ ਸ਼ੋਅ ‘Jhalak Dikhhla Jaa’ ਦਾ ਸੀਜ਼ਨ 10 ਆਉਣ ਵਾਲਾ ਹੈ। ਸ਼ੋਅ 'ਚ ਮਨੋਰੰਜਨ ਦਾ ਪੱਧਰ ਉੱਚਾ ਚੁੱਕਣ ਲਈ ਮੇਕਰਸ ਕੋਈ ਕਸਰ ਨਹੀਂ ਛੱਡ ਰਹੇ ਹਨ। ਇਕ ਰਿਪੋਰਟ ਮੁਤਾਬਕ ਸ਼ੋਅ ਲਈ ਧੀਰਜ ਧੂਪਰ, ਨੀਆ ਸ਼ਰਮਾ ਅਤੇ ਨੀਤੀ ਟੇਲਰ ਦੇ ਨਾਂ ਫਾਈਨਲ ਕਰ ਲਏ ਗਏ ਹਨ ਅਤੇ ਹੁਣ ਇੱਕ ਤਾਜ਼ਾ ਰਿਪੋਰਟ ਮੁਤਾਬਕ ਮੇਕਰਸ ਸ਼ੋਅ 'ਚ ਕਈ ਕ੍ਰਿਕੇਟਰਾਂ ਨੂੰ ਵੀ ਲਿਆਉਣ ਦੀ ਯੋਜਨਾ ਬਣਾ ਰਹੇ ਹਨ।
ਹੋਰ ਪੜ੍ਹੋ : ਮਾਨਸੀ ਸ਼ਰਮਾ ਨੂੰ ਯਾਦ ਆਇਆ ਆਪਣਾ ਵਿਆਹ ਵਾਲਾ ਦਿਨ, ਪਤੀ ਯੁਵਰਾਜ ਹੰਸ ਦੇ ਨਾਲ ਸ਼ੇਅਰ ਕੀਤੇ ਵਿਆਹ ਦੇ ਅਣਦੇਖੇ ਪਲ
ਇਕ ਰਿਪੋਰਟ ਮੁਤਾਬਕ ਯੁਵਰਾਜ ਸਿੰਘ, ਸੁਰੇਸ਼ ਰੈਨਾ, ਲਸਿਤ ਮਲਿੰਗਾ ਅਤੇ ਹਰਭਜਨ ਸਿੰਘ ਵਰਗੇ ਕ੍ਰਿਕੇਟਰ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮੇਕਰਸ ਨੇ ਇਨ੍ਹਾਂ ਸਾਰੇ ਮਸ਼ਹੂਰ ਕ੍ਰਿਕੇਟਰਾਂ ਨਾਲ ਸੰਪਰਕ ਕੀਤਾ ਹੈ ਪਰ ਉਨ੍ਹਾਂ ਦੀ ਹਾਂ ਅਜੇ ਆਉਣੀ ਬਾਕੀ ਹੈ। ਜਾਣਕਾਰੀ ਮੁਤਾਬਕ ਯੁਵਰਾਜ ਸਿੰਘ ਨੇ ਸ਼ੋਅ 'ਚ ਡੀਲ ਸਾਈਨ ਕਰ ਲਈ ਹੈ ਅਤੇ ਉਨ੍ਹਾਂ ਦਾ ਸ਼ੋਅ 'ਚ ਆਉਣਾ ਲਗਭਗ ਤੈਅ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਕ੍ਰਿਕੇਟਰ ਨਾ ਸਿਰਫ ਆਪਣੀ ਖੇਡ ਵਿੱਚ ਮਾਸਟਰ ਰਹੇ ਹਨ ਬਲਕਿ ਇਨ੍ਹਾਂ ਖਿਡਾਰੀਆਂ ਨੂੰ ਡਾਂਸ ਕਰਦੇ ਕਈ ਵਾਰ ਦੇਖਿਆ ਜਾ ਚੁੱਕਿਆ ਹੈ। ਚੈਨਲ ਨੇ ਖੁਦ ਇਸ ਬਾਰੇ ਕਿਹਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਚਾਰ ਕ੍ਰਿਕਟਰਾਂ ਨਾਲ ਸੰਪਰਕ ਕੀਤਾ ਹੈ ਪਰ ਜਿੱਥੋਂ ਤੱਕ ਡੀਲ ਦੀ ਗੱਲ ਹੈ, ਇਸ ਬਾਰੇ ਅਜੇ ਕੁਝ ਵੀ ਫਾਈਨਲ ਨਹੀਂ ਹੋਇਆ ਹੈ। ਹਾਲ ਹੀ ਵਿੱਚ, ਅਸੀਂ ਤੁਹਾਨੂੰ ਦੱਸਿਆ ਕਿ ਕਿਵੇਂ ਨਿਰਮਾਤਾ ਇੱਕ ਵਾਰ ਫਿਰ ਮਾਧੁਰੀ ਦੀਕਸ਼ਿਤ ਨੂੰ ਜਿਊਰੀ ਦੇ ਰੂਪ ਵਿੱਚ ਸ਼ੋਅ ਵਿੱਚ ਲਿਆ ਰਹੇ ਹਨ।
ਮਾਧੁਰੀ ਦੀਕਸ਼ਿਤ ਇਸ ਸ਼ੋਅ ਦੀ ਪਹਿਲਾਂ ਵੀ ਜੱਜ ਰਹਿ ਚੁੱਕੀ ਹੈ। ਇਸ ਵਾਰ ਮੇਕਰਸ ਨੇ ਕਾਜੋਲ ਨੂੰ ਸ਼ੋਅ 'ਚ ਜੱਜ ਦੇ ਰੂਪ 'ਚ ਲਿਆਉਣ ਦਾ ਮਨ ਬਣਾ ਲਿਆ ਸੀ ਪਰ ਕਿਸੇ ਕਾਰਨ ਉਨ੍ਹਾਂ ਨੇ ਸ਼ੋਅ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ 'ਝਲਕ ਦਿਖਲਾ ਜਾ' ਦੇ ਨਿਰਮਾਤਾਵਾਂ ਨੇ ਆਪਣਾ ਪੁਰਾਣੇ ਸਾਥੀ ਮਾਧੁਰੀ ਦੀਕਸ਼ਿਤ ਦਾ ਨਾਂ ਫਾਈਨਲ ਹੋ ਗਿਆ ਹੈ ਜੋ ਨੋਰਾ ਫਤੇਹੀ ਦੇ ਨਾਲ ਸ਼ੋਅ ਨੂੰ ਜੱਜ ਕਰੇਗੀ। ਦੋਵੇਂ ਮਜ਼ਬੂਤ ਡਾਂਸਰ ਹਨ।