ਬਾਲੀਵੁੱਡ ‘ਤੇ ਕੋਰੋਨਾ ਦਾ ਕਹਿਰ, ਇੱਕ ਹੋਰ ਅਦਾਕਾਰਾ ਆਈ ਕੋਰੋਨਾ ਦੀ ਲਪੇਟ ‘ਚ

By  Lajwinder kaur January 2nd 2022 11:45 AM -- Updated: January 2nd 2022 11:21 AM

ਦੇਸ਼ ‘ਚ ਕੋਰੋਨਾ ਦੇ ਕੇਸ ਇੱਕ ਵਾਰ ਫਿਰ ਤੋਂ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਹਨ। ਬਾਲੀਵੁੱਡ ਜਗਤ ਤੋਂ ਵੀ ਵੱਡੀ ਗਿਣਤੀ ‘ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕਈ ਬੀ-ਟਾਊਨ ਸੈਲੇਬਸ ਦੇ ਕੋਰੋਨਾ ਸੰਕਰਮਿਤ ਹੋਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਰਜੁਨ ਕਪੂਰ, ਨੌਰਾ ਫ਼ਤੇਹੀ ਤੋਂ ਬਾਅਦ ‘ਜਰਸੀ’ ਦੀ ਅਦਾਕਾਰਾ ਮ੍ਰਿਣਾਲ ਠਾਕੁਰ ਨੂੰ ਕੋਰੋਨਾ ਦੀ ਲਪੇਟ ‘ਚ ਆ ਗਈ ਹੈ। ਮ੍ਰਿਣਾਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਖ਼ੁਦ ਦੇ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਮ੍ਰਿਣਾਲ ਨੇ ਦੱਸਿਆ ਕਿ ਉਸ ’ਚ ਕੋਰੋਨਾ ਦੇ ਹਲਕੇ ਲੱਛਣ ਦੇਖੇ ਗਏ ਹਨ।

ਹੋਰ  ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

Jersey-Shahid-Mrunal

ਜਰਸੀ ਅਦਾਕਾਰਾ ਨੇ ਪੋਸਟ ’ਚ ਲਿਖਿਆ, ‘ਮੈਂ ਕੋਵਿਡ-19 ਪਾਜ਼ੇਟਿਵ ਹਾਂ। ਅਜੇ ਮੇਰੇ ’ਚ ਕੋਰੋਨਾ ਦੇ ਹਲਕੇ ਲੱਛਣ ਹਨ ਪਰ ਮੈਂ ਠੀਕ ਮਹਿਸੂਸ ਕਰ ਰਹੀ ਹਾਂ। ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਡਾਕਟਰ ਤੇ ਸਿਹਤ ਕਰਮਚਾਰੀਆਂ ਵਲੋਂ ਦਿੱਤੇ ਪ੍ਰੋਟੋਕਾਲ ਨੂੰ ਫਾਲੋਅ ਕਰ ਰਹੀ ਹਾਂ। ਜੋ ਪਿਛਲੇ ਕੁਝ ਦਿਨਾਂ ਚ ਮੇਰੇ ਸੰਪਰਕ ਚ ਆਇਆ ਨੇ ਤਾਂ ਕਿਰਪਾ ਕਰਕੇ ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ। ਸਾਰੇ ਸੁਰੱਖਿਅਤ ਰਹਿਣ।’

mrunal thakur image

ਮ੍ਰਿਣਾਲ ਠਾਕੁਰ ਪਿਛਲੇ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਜਰਸੀ’ ਦੀ ਪ੍ਰਮੋਸ਼ਨ ’ਚ ਰੁੱਝੀ ਸੀ। ਪਰ ਦੱਸ ਦਈਏ ਕੋਰੋਨਾ ਦੇ ਮਾਮਲੇ ਦੇ ਵੱਧਣ ਕਰਕੇ ਫਿਲਹਾਲ ਇਸ ਫ਼ਿਲਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜਿਸ ਕਰਕੇ ਫ਼ਿਲਮ ਦੀ ਰਿਲੀਜ਼ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਹੈ। ‘ਜਰਸੀ’ ’ਚ ਮ੍ਰਿਣਾਲ ਨੇ ਸ਼ਾਹਿਦ ਕਪੂਰ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਫ਼ਿਲਮ ਸਪੋਰਟਸ ਡਰਾਮਾ ਹੈ, ਜਿਸ ’ਚ ਸ਼ਾਹਿਦ ਕਪੂਰ ਕ੍ਰਿਕਟਰ ਬਣੇ ਹਨ। ਸ਼ਾਹਿਦ ਕਪੂਰ ਦੀ ਫ਼ਿਲਮ ‘ਜਰਸੀ’ ਇਸੇ ਨਾਮ ਦੀ ਤਾਮਿਲ ਸਪੋਰਟਸ ਡਰਾਮਾ ਫ਼ਿਲਮ ਦਾ ਰੀਮੇਕ ਹੈ। ਫ਼ਿਲਮ ਦਾ ਨਿਰਦੇਸ਼ਨ ਗੌਤਮ ਤਿਨਾਊਰੀ ਨੇ ਕੀਤਾ ਹੈ।

ਹੋਰ  ਪੜ੍ਹੋ :ਹਾਰਡੀ ਸੰਧੂ ਨੇ ਬਾਲੀਵੁੱਡ ਐਕਟਰ ਰਣਵੀਰ ਸਿੰਘ ਨਾਲ ਸਾਂਝਾ ਕੀਤਾ ਇਹ ਖ਼ਾਸ ਵੀਡੀਓ, 'ਬਿਜਲੀ ਬਿਜਲੀ' ਗੀਤ ‘ਤੇ ਥਿਰਕਦੇ ਆਏ ਨਜ਼ਰ, ਦੇਖੋ ਵੀਡੀਓ

ਦੂਜੇ ਪਾਸੇ ਗੱਲ ਕਰੀਏ ਤਾਂ ਕੋਰੋਨਾ ਦੀ ਤਾਂ ਬਾਲੀਵੁੱਡ ’ਚ ਕੋਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਕਈ ਸਿਤਾਰਿਆਂ ਨੂੰ ਕੋਰੋਨਾ ਹੋ ਚੁੱਕਾ ਹੈ। ਕਰੀਨਾ ਕਪੂਰ ਖ਼ਾਨ, ਅੰਮ੍ਰਿਤਾ ਅਰੋੜਾ ਤੋਂ ਬਾਅਦ ਅਰਜੁਨ ਕਪੂਰ ਤੇ ਉਨ੍ਹਾਂ ਦੀ ਭੈਣ ਅੰਸ਼ੁਲਾ ਕਪੂਰ, ਰਿਆ ਕਪੂਰ ਨੂੰ ਕੋਰੋਨਾ ਹੋਇਆ। ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਗਈਆਂ ਹਨ।

 

Related Post