ਸਾਹਿਬਜ਼ਾਦਾ ਅਜੀਤ ਸਿੰਘ ਦੀ ਬਹਾਦਰੀ ਨੂੰ ਬਿਆਨ ਕਰਦਾ ਜੈਨੀ ਜੌਹਲ ਦਾ ਧਾਰਮਿਕ ਗੀਤ ਰਿਲੀਜ਼, ਸਰੋਤਿਆਂ ‘ਚ ਵੀ ਭਰ ਰਿਹਾ ਜੋਸ਼

By  Shaminder December 20th 2022 12:14 PM

ਇਨੀਂ ਦਿਨੀਂ ਸ਼ਹੀਦੀ ਜੋੜ ਮੇਲ ਦੀਆਂ ਤਿਆਰੀਆਂ ਸ੍ਰੀ ਫਤਿਹਗੜ੍ਹ ਸਾਹਿਬ ‘ਚ ਚੱਲ ਰਹੀਆਂ ਹਨ । ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ ‘ਚ ਆਪਣੇ ਧਰਮ ਦੀ ਰੱਖਿਆ ਖਾਤਿਰ ਜਿੱਥੇ ਆਪਣਾ ਆਪ ਵਾਰ ਦਿੱਤਾ ਸੀ, ਉੱਥੇ ਹੀ ਵੱਡੇ ਸਾਹਿਬਜ਼ਾਦੇ ਵੀ ਲੜਾਈ ‘ਚ ਸ਼ਹੀਦ ਹੋ ਗਏ ਸਨ । ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਅਜੀਤ ਸਿੰਘ (Sahibzada Ajit Singh) ਜੋ ਕਿ ਬੜੀ ਹੀ ਬਹਾਦਰੀ ਦੇ ਨਾਲ ਜੰਗ ਦੇ ਮੈਦਾਨ ‘ਚ ਲੜੇ ਸਨ ।

Sahibzada Ajit singh-min image Source : Google

ਹੋਰ ਪੜ੍ਹੋ : ਕਈ ਸਾਲਾਂ ਬਾਅਦ ਯੁੱਧਵੀਰ ਮਾਣਕ ਨੇ ‘ਪਿਰ ਦੇਖਨ ਕੀ ਆਸ’ ਸ਼ਬਦ ਦੇ ਨਾਲ ਪੰਜਾਬੀ ਇੰਡਸਟਰੀ ‘ਚ ਕੀਤੀ ਵਾਪਸੀ, ਪ੍ਰਸ਼ੰਸਕ ਦੇ ਰਹੇ ਵਧਾਈ

ਉਨ੍ਹਾਂ ਦੀ ਬਹਾਦਰੀ ਦੀ ਗਾਥਾ ਨੂੰ ਬਿਆਨ ਕਰਦਾ ਜੈਨੀ ਜੌਹਲ ਦੀ ਆਵਾਜ਼ ‘ਚ ਧਾਰਮਿਕ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਕਵੀਸ਼ਰ ਜੋਗਾ ਸਿੰਘ ਜੋਗੀ ਦੇ ਵੱਲੋਂ ਲਿਖੇ ਗਏ ਹਨ । ਮਿਊਜ਼ਿਕ ਦਿੱਤਾ ਹੈ ਪ੍ਰਿੰਸ ਸੱਗੂ ਨੇ । ਇਸ ਧਾਰਮਿਕ ਗੀਤ ‘ਚ ਸਾਹਿਬਜ਼ਾਦਾ ਅਜੀਤ ਸਿੰਘ ਦੀ ਬਹਾਦਰੀ ਨੂੰ ਬਿਆਨ ਕੀਤਾ ਗਿਆ ਹੈ ।

baba-ajit-singh-ji ,, image source : Google

ਹੋਰ ਪੜ੍ਹੋ : ਗਾਇਕਾ ਕਮਲਜੀਤ ਨੀਰੂ ਆਪਣੇ ਨਵ-ਵਿਆਹੇ ਪੁੱਤਰ ਦੇ ਨਾਲ ਡਿਨਰ ‘ਤੇ ਗਈ, ਕਿਹਾ ‘ਥੈਂਕ ਯੂ ਰੂਬੀ ਅਤੇ ਸਾਰੰਗ ਵਧੀਆ ਸ਼ਾਮ ਦੇ ਲਈ’

ਅਜੀਤ ਸਿੰਘ ਜੀ ਦੀ ਬਹਾਦਰੀ ਨੂੰ ਬਿਆਨਦਾ ਇਹ ਧਾਰਮਿਕ ਗੀਤ ਸਰੋਤਿਆਂ ‘ਚ ਵੀ ਬਹਾਦਰੀ ਦਾ ਜਜ਼ਬਾ ਅਤੇ ਜੋਸ਼ ਭਰ ਰਿਹਾ ਹੈ ।ਜੈਨੀ ਜੌਹਲ ਦੇ ਇਸ ਧਾਰਮਿਕ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

Guru Gobind Singh- image Source : Google

ਹਾਲ ਹੀ ‘ਚ ਉਨ੍ਹਾਂ ਦਾ ਗੀਤ  ‘ਲੈਟਰ ਟੂ ਸੀਐੱਮ’ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ ।

 

View this post on Instagram

 

A post shared by Jenny Johall (@jennyjohalmusic)

Related Post