ਜੈਜ਼ੀ-ਬੀ ਛੋਟੀ ਮਾਂ ਨੂੰ ਯਾਦ ਕਰਕੇ ਹੋਏ ਇਮੋਸ਼ਨਲ, ਕੌਣ ਸੀ ਛੋਟੀ ਮਾਂ ਜਾਣੋਂ ਪੂਰੀ ਕਹਾਣੀ

By  Rupinder Kaler December 19th 2018 08:20 AM -- Updated: December 19th 2018 10:24 AM

ਗਾਇਕ ਜੈਜ਼ੀ-ਬੀ ਆਪਣੀ ਦਰਿਆ ਦਿਲੀ ਲਈ ਜਾਣੇ ਜਾਂਦੇ ਹਨ । ਇਸੇ ਲਈ ਗਾਇਕੀ ਦੇ ਖੇਤਰ ਦੇ ਨਾਲ ਨਾਲ ਹੁਣ ਜੈਜੀ ਬੀ ਸਮਾਜ ਸੇਵਾ ਵਿੱਚ ਵੀ ਕੰਮ ਕਰਨਗੇ । ਉਹਨਾ ਨੇ ਛੋਟੀ ਮਾਂ ਨਾਂ ਹੇਠ ਇੱਕ ਫਾਊਂਡੇਸ਼ਨ ਬਣਾਈ ਹੈ, ਜਿਹੜੀ ਕਿ ਵਿਦੇਸ਼ਾਂ ਵਿੱਚ ਵੱਸੇ ਉਹਨਾਂ ਭਾਰਤੀਆਂ ਦੀ ਮਦਦ ਕਰੇਗੀ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹਨ । ਇਸ ਸਭ ਦੀ ਜਾਣਕਾਰੀ ਜੈਜ਼ੀ-ਬੀ ਨੇ ਆਪਣੇ ਇੰਸਟਾ ਗ੍ਰਾਮ ਪੇਜ ਤੇ ਦਿੱਤੀ ਹੈ ।

ਉਹਨਾਂ ਦੀ ਇਹ ਸੰਸਥਾ ਬੇਘਰ ਲੋਕਾਂ ਨੂੰ ਘਰ ਉਪਲੱਬਧ ਕਰਵਾਏਗੀ, ਭੁੱਖਿਆਂ ਨੂੰ ਰੋਟੀ ਉਪਲੱਬਧ ਕਰਵਾਏਗੀ ਤੇ ਉਹਨਾਂ ਦੀ ਮਾਲੀ ਮਦਦ ਕਰੇਗੀ । ਜੈਬੀ ਬੀ ਨੇ ਇਸ ਇਸ ਸੰਸਥਾ ਦਾ ਗਠਨ ਆਪਣੀ ਮਾਂ ਦੀ ਯਾਦ ਵਿਚ ਕੀਤਾ ਹੈ ।

ਜੈਜ਼ੀ-ਬੀ ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਕਾਫੀ ਇੰਮੋਸ਼ਨਲ ਹੋ ਗਏ ਸਨ ।ਜੈਜ਼ੀ-ਬੀ ਮੁਤਾਬਿਕ ਉਹਨਾਂ ਦੀ ਮਾਂ ਉਹਨਾ ਦਾ ਬਹੁਤ ਖਿਆਲ ਰੱਖਦੀ ਸੀ । ਉਸ ਦੇ ਖਾਣ ਪੀਣ ਦਾ ਖਿਆਲ ਰੱਖਦੀ ਸੀ  ਤੇ ਮਾਂ ਹੀ ਇੱਕ ਉਹ ਸਖਸ਼ ਹੁੰਦਾ ਹੈ ਜਿਹੜਾ ਬਿਨ੍ਹਾਂ ਕਿਸੇ ਲਾਲਚ ਦੇ ਆਪਣੇ ਬੱਚਿਆਂ ਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ ।

https://www.instagram.com/p/BriHtHaFn87/

ਜੈਜ਼ੀ-ਬੀ ਮੁਤਾਬਿਕ ਉਹਨਾਂ ਦੀ ਮਾਂ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੀ ਹੈ । ਇਸ ਦੇ ਨਾਲ ਹੀ ਜੈਜ਼ੀ-ਬੀ ਨੇ ਛੋਟੀ ਮਾਂ ਫਾਊਂਡੇਸ਼ਨ ਨਾਂ ਦੇ ਪਿਛੇ ਜੋ ਕਹਾਣੀ ਸੀ ਉਹ ਵੀ ਸੁਣਾਈ ਹੈ ।ਜੈਜ਼ੀ-ਬੀ ਮੁਤਾਬਿਕ ਉਹਨਾਂ ਦਾ ਭਤੀਜਾ ਉਹਨਾਂ ਦੀ ਮਾਂ ਨੂੰ ਛੋਟੀ ਮਾਂ ਕਹਿੰਦਾ ਸੀ ਇਸ ਲਈ ਉਹਨਾਂ ਨੇ ਇਸ ਸੰਸਥਾ ਦਾ ਨਾਂ ਛੋਟੀ ਮਾਂ ਰੱਖਿਆ ਹੈ ਤੇ ਉਹਨਾਂ ਦੀ ਛੋਟੀ ਮਾਂ ਫਾਊਂਡੇਸ਼ਨ ਮਾਂ ਵਾਂਗ ਹੀ ਸਭ ਦਾ ਖਿਆਲ ਰੱਖੇਗੀ ।

Related Post