ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਉਂਟ ਇੰਡੀਆ ‘ਚ ਕੀਤਾ ‘Blocked’, ਜੈਜ਼ੀ ਬੀ ਨੇ ਪੋਸਟ ਪਾ ਕਿਹਾ-‘ਮੈਂ ਹਮੇਸ਼ਾ ਆਪਣੇ ਲੋਕਾਂ ਦੇ ਹੱਕਾਂ ਲਈ ਖੜ੍ਹਾਂਗਾ’

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਉਂਟ ਇੰਡੀਆ ‘ਚ ਬੈਨ ਕਰ ਦਿੱਤਾ ਗਿਆ ਹੈ। ਜੀ ਹਾਂ ਗਾਇਕ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਦੱਸਿਆ ਹੈ ਕਿ ਉਨ੍ਹਾਂ ਦਾ ਟਵਿੱਟਰ ਅਕਾਉਂਟ ਨੂੰ ਇੰਡੀਆ ‘ਚ ‘Blocked’ ਕਰ ਦਿੱਤਾ ਗਿਆ ਹੈ।
Image Source: twitter
ਦੱਸ ਦਈਏ ਅਜਿਹਾ ਭਾਰਤ ਸਰਕਾਰ ਦੇ ਕਹਿਣ ਉੱਤੇ ਹੋਇਆ ਹੈ। ਭਾਰਤ ਸਰਕਾਰ ਨੇ ਟਵਿੱਟਰ ਨੂੰ ਬੇਨਤੀ ਕਰਕੇ ਚਾਰ ਟਵਿੱਟਰ ਅਕਾਉਂਟਾਂ ਨੂੰ ਬੰਦ ਕਰਵਾਇਆ ਹੈ। ਜਿਸ ਚੋਂ ਇੱਕ ਗਾਇਕ ਜੈਜ਼ੀ ਬੀ ਦਾ ਵੀ ਸੀ। ਦੱਸ ਦਈਏ ਇਸ ਤੋਂ ਪਹਿਲਾ ਭਾਰਤ ਸਰਕਾਰ ਦੇ ਕਹਿਣ ਉੱਤੇ ਪੰਜਾਬੀ ਗਾਇਕਾਂ ਦੇ ਕਿਸਾਨੀ ਗੀਤ ਵੀ ਯੂਟਿਊਬ ਉੱਤੇ ਬੈਨ ਕਰਵਾਏ ਗਏ ਸੀ।
Image Source: instagram
Image Source: instagram
ਉਨ੍ਹਾਂ ਨੇ ਪੋਸਟ ਰਾਹੀਂ ਦੱਸਿਆ ਹੈ ਕਿ ਕਿਸਾਨਾਂ ਦੇ ਲਈ ਸੋਸ਼ਲ ਮੀਡੀਆ ਉੱਤੇ ਆਵਾਜ਼ ਬੁਲੰਦ ਕਰਨ ਦੇ ਲਈ ਅਜਿਹਾ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ‘84’ ਦੇ ਪੀੜਤਾਂ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਸੀ। ਪੰਜਾਬੀ ਗਾਇਕ ਜੈਜ਼ੀ ਬੀ ਵੀ ਕਿਸਾਨੀ ਸੰਘਰਸ਼ ‘ਚ ਪਹਿਲੇ ਦਿਨ ਤੋਂ ਹੀ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਨੇ। ਜਿਸ ਕਰਕੇ ਉਹ ਕੈਨੇਡਾ ‘ਚ ਵੀ ਕਿਸਾਨਾਂ ਦੇ ਹੱਕਾਂ ਦੇ ਲਈ ਰੈਲੀਆਂ ਕਰਦੇ ਰਹੇ ਨੇ। ਇਸ ਤੋਂ ਇਲਾਵਾ ਉਹ ਦਿੱਲੀ ਕਿਸਾਨੀ ਸੰਘਰਸ਼ ‘ਚ ਵੀ ਆਪਣੀ ਹਾਜ਼ਰੀ ਲਗਵਾ ਕੇ ਗਏ ਸੀ। ਕਿਸਾਨੀ ਗੀਤਾਂ ਦੇ ਨਾਲ ਉਹ ਕਿਸਾਨਾਂ ਦੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਨੇ।
Image Source: instagram
ਇੰਸਟਾਗ੍ਰਾਮ ਅਕਾਉਂਟ ਉੱਤੇ ਜੈਜ਼ੀ ਬੀ ਨੇ ਲਿਖਿਆ ਹੈ- ‘ਮੈਂ ਹਮੇਸ਼ਾ ਆਪਣੇ ਲੋਕਾਂ ਦੇ ਹੱਕਾਂ ਲਈ ਖੜ੍ਹਾਂਗਾ??’ । ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਜੈਜ਼ੀ ਬੀ ਨੂੰ ਪੂਰਾ ਸਮਰਥਨ ਦੇ ਰਹੇ ਨੇ।
View this post on Instagram