‘ਗੱਲਾਂ ਕਰਦੀ’ ਗੀਤ ‘ਤੇ ਫੈਨ ਨੇ ਬਣਾਇਆ ਅਜਿਹਾ ਵੀਡੀਓ ਕਿ ਜੈਜ਼ੀ ਬੀ ਨੂੰ ਵੀ ਕਰਨਾ ਪਿਆ ਸ਼ੇਅਰ, ਦੇਖੋ ਵੀਡੀਓ

ਪੰਜਾਬੀ ਗੀਤਾਂ ਦਾ ਡੰਕਾ ਦੁਨੀਆ ਦੇ ਕੋਨੇ ਕੋਨੇ ‘ਚ ਵੱਜਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜਿਸਦੇ ਚੱਲਦੇ ਪੰਜਾਬੀ ਗੀਤ ਨੂੰ ਨਵੇਂ ਵਰਜਨ ਦਾ ਤੜਕਾ ਲਗਾ ਕੇ ਹਿੰਦੀ ਫ਼ਿਲਮਾਂ ‘ਚ ਚਲਾਇਆ ਜਾ ਰਿਹਾ ਹੈ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ, ਬਹੁਤ ਸਾਲ ਪਹਿਲਾਂ ਆਏ ਜੈਜ਼ੀ ਬੀ ਦੇ ਗੀਤ ‘ਜਿੰਨੇ ਮੇਰਾ ਦਿਲ ਲੁੱਟਿਆ’ ਨੂੰ ਰੀਮੇਕ ਕਰਕੇ ਸੈਫ ਅਲੀ ਖ਼ਾਨ ਦੀ ਫ਼ਿਲਮ ਜਵਾਨੀ ਜਾਨੇਮਨ ‘ਚ ਚਲਾਇਆ ਗਿਆ ਹੈ।
View this post on Instagram
ਜੈਜ਼ੀ ਬੀ ਦੇ ਇਸ ਨਵੇਂ ਵਰਜਨ ਵਾਲੇ ਗੀਤ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਗੀਤ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਫੈਨ ਵੱਲੋਂ ਗੱਲਾਂ ਕਰਦੀ ਗੀਤ ਨੂੰ ਕੀਤੀ ਕਰੇਟੀਵੀਟੀ ਵਾਲੀ ਵੀਡੀਓ ਨੂੰ ਪੋਸਟ ਕੀਤਾ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਧੰਨਵਾਦ ਤੁਹਾਡਾ ਸਾਰਿਆਂ ਦਾ ਇਸ ਗੀਤ ਨੂੰ ਇੰਨਾ ਪਿਆਰ ਦੇਣ ਲਈ..#ਗੱਲਾਂ ਕਰਦੀ...’
ਇਸ ਵਾਈਰਲ ਵੀਡੀਓ ‘ਚ ਪੁਰਾਣੀ ਹਿੰਦੀ ਫ਼ਿਲਮ ਦੇ ਗੀਤ ਉੱਤੇ ਜੈਜ਼ੀ ਬੀ ਦਾ ਗਾਣਾ ਵੱਜ ਰਿਹਾ ਹੈ। ਗੀਤ ਨੂੰ ਗੁਜ਼ਰੇ ਜ਼ਮਾਨੇ ਦੇ ਦਿੱਗਜ ਅਦਾਕਾਰ ਰਜਿੰਦਰ ਕੁਮਾਰ ਤੇ ਵੈਜੰਤੀ ਮਾਲਾ ਉੱਤੇ ਬਣਾਇਆ ਗਿਆ ਹੈ।
ਜੇ ਗੱਲ ਕਰੀਏ ਜੈਜ਼ੀ ਬੀ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਵਧੀਆ ਗੀਤ ਦੇ ਚੁੱਕੇ ਹਨ, ਜਿਵੇਂ ਨਾਗ,ਤੇਰਾ ਰੂਪ, ਦਿਲ ਮੰਗਦੀ, ਸੂਰਮਾ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।