ਜੈਜ਼ੀ ਬੀ ਆਪਣੀ ਛੋਟੀ ਜਿਹੀ ਪਿਆਰੀ ਫੈਨ ਨੂੰ ਲੈ ਕੇ ਹੋਏ ਭਾਵੁਕ, ਨੰਨ੍ਹੀ ਫੈਨ ਨਾਲ ਸ਼ੇਅਰ ਕੀਤੀ ਤਸਵੀਰ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੰਨੇ-ਪ੍ਰਮੰਨੇ ਗਾਇਕ ਜੈਜ਼ੀ ਬੀ, ਜਿਨ੍ਹਾਂ ਦੀ ਗਾਇਕੀ ਦੇ ਦੀਵਾਨੇ ਦੇਸ਼ ਵਿਦੇਸ਼ ‘ਚ ਵੱਸਦੇ ਨੇ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਲੰਮੀ ਚੌੜੀ ਲਿਸਟ ਹੈ।
View this post on Instagram
ਹੋਰ ਵੇਖੋ:ਨਿਸ਼ਾ ਬਾਨੋ ਆਪਣੇ ਨਵੇਂ ਸਿੰਗਲ ਟਰੈਕ ‘ਆਫ਼ ਲਿਮਟ’ ਨਾਮ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਅਜਿਹੇ ‘ਚ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਿੱਕੀ ਜਿਹੀ ਫੈਨ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਪਾਈ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਲਿਟਲ ਏਂਜਲ ਅਮਾਰਾ 6 ਮਹੀਨੇ ਦੀ ਤੇ ਪੰਜ ਸਾਲ ਦੀ...’ ਨਾਲ ਹੀ ਉਨ੍ਹਾਂ ਨੇ ਬੱਚੀ ਤੋਂ ਮਿਲੇ ਪਿਆਰ ਤੇ ਅਸੀਸਾਂ ਲਈ ਧੰਨਵਾਦ ਵੀ ਕੀਤਾ ਹੈ।
View this post on Instagram
ਜੈਜ਼ੀ ਬੀ ਦੇ ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦਾ ਬਾਲੀਵੁੱਡ ਫ਼ਿਲਮ ਜਵਾਨੀ ਜਾਨੇਮਨ ‘ਚੋਂ ‘ਗੱਲਾਂ ਕਰਦੀ’ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸੈਫ ਅਲੀ ਖਾਨ ਤੇ ਅਲਾਇਆ ਫਰਨੀਚਰਵਾਲਾ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਨੂੰ ਅਜੇ ਤੱਕ 14 ਮਿਲੀਅਨ ਵਿਊਜ਼ ਮਿਲ ਚੁੱਕੇ ਨੇ ਤੇ ਗੀਤ ਹਾਲੇ ਤੱਕ ਟਰੈਂਡਿੰਗ ‘ਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਹਿੱਟ ਗੀਤ ਦੇ ਚੁੱਕੇ ਹਨ।