ਗਾਇਕ ਜੈਜ਼ੀ ਬੀ ਆਪਣੀ ਨਵੀਂ ਮਿਊਜ਼ਕ ਐਲਬਮ ‘ਬੋਰਨ ਰੈਡੀ’ ‘ਚੋਂ ਲੈ ਕੇ ਆ ਰਹੇ ਨੇ ਪਹਿਲਾ ਗੀਤ, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਪੋਸਟਰ

Jazzy B news: ਪੰਜਾਬੀ ਗਾਇਕ ਜੈਜ਼ੀ ਬੀ ਜੋ ਕਿ ਇੰਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਸਨੋਅਮੈਨ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਛਾਏ ਹੋਏ ਹਨ। ਇਸ ਤੋਂ ਇਲਾਵਾ ਬਹੁਤ ਜਲਦ ਉਹ ਆਪਣੀ ਮਿਊਜ਼ਿਕ ਐਲਬਮ ‘ਬੋਰਨ ਰੈਡੀ’ ਵਿੱਚੋਂ ਪਹਿਲੇ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ।
ਹੋਰ ਪੜ੍ਹੋ: ਦੇਬੀਨਾ ਬੈਨਰਜੀ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਨਵਜੰਮੀ ਦੂਸਰੀ ਬੇਟੀ ਦੀ ਪਿਆਰੀ ਜਿਹੀ ਝਲਕ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ
Image Source : Instagram
ਜੈਜ਼ੀ ਬੀ ਨੇ ਇੰਡਸਟਰੀ ‘ਚ 29 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਆਪਣੀ ਐਲਬਮ ‘ਬੋਰਨ ਰੈਡੀ’ ਦਾ ਐਲਾਨ ਕੀਤਾ ਸੀ। ਹੁਣ ਜੈਜ਼ੀ ਬੀ ਨੇ ਫੈਨਜ਼ ਦਾ ਇੰਤਜ਼ਾਰ ਖਤਮ ਕਰਦੇ ਹੋਏ ਐਲਬਮ ਦੇ ਪਹਿਲੇ ਗਾਣੇ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਪਹਿਲੇ ਗਾਣਾ ‘ਰੂਡ ਬੁਆਏ’ ਦਾ ਪੋਸਟਰ ਸ਼ੇਅਰ ਕੀਤਾ ਹੈ। ਇਹ ਗੀਤ 28 ਨਵੰਬਰ ਨੂੰ ਰਿਲੀਜ਼ ਹੋਵੇਗਾ।
ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, “’ਬੋਰਨ ਰੈਡੀ ਦ ਐਲਬਮ’ ਵਿੱਚੋਂ ਪਹਿਲਾ ਗਾਣਾ ‘ਰੂਡ ਬੁਆਏ’ 28 ਨਵੰਬਰ ਨੂੰ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 10 ਵਜੇ ਜੈਜ਼ੀ ਬੀ ਰਿਕਾਰਡਜ਼ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਹੋ ਰਿਹਾ ਹੈ। ਇਸ ਦਾ ਟੀਜ਼ਰ 25 ਨਵੰਬਰ ਨੂੰ ਸਵੇਰੇ 10 ਵਜੇ ਰਿਲੀਜ਼ ਹੋਵੇਗਾ। ਉਸ ਤੋਂ ਪਹਿਲਾਂ 9.45 ‘ਤੇ ਮੈਂ ਆਪ ਜੀ ਦੇ ਰੂਬਰੂ ਹੋਵਾਂਗਾ।”
ਜੇ ਗੱਲ ਕਰੀਏ ਜੈਜ਼ੀ ਬੀ ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਐਕਟਿਵ ਹਨ। ਉਹ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਵਿੱਚ ਵੀ ਕੰਮ ਕਰ ਚੁੱਕੇ ਹਨ। ਬਹੁਤ ਜਲਦ ਉਹ ਨੀਰੂ ਬਾਜਵਾ,ਰਾਣਾ ਰਣਬੀਰ ਦੇ ਨਾਲ ਫ਼ਿਲਮ ‘ਸਨੋਮੈਨ’ ਚ ਐਕਸ਼ਨ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 2 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।