ਇਸ ਵਾਰ 'ਜੈਜ਼ੀ ਬੀ' ਨਾਲ ਵੱਜੇਗੀ ਚੰਡੀਗੜ੍ਹ ਦੀਆਂ ਸੜਕਾਂ 'ਤੇ ਹਮਰ 'ਚ ਗੇੜੀ , ਦੇਖੋ ਵੀਡੀਓ
ਇਸ ਵਾਰ 'ਜੈਜ਼ੀ ਬੀ' ਨਾਲ ਵੱਜੇਗੀ ਚੰਡੀਗੜ੍ਹ ਦੀਆਂ ਸੜਕਾਂ 'ਤੇ ਹਮਰ 'ਚ ਗੇੜੀ , ਦੇਖੋ ਵੀਡੀਓ : ਰਾਕਸਟਾਰ ਜੈਜ਼ੀ ਬੀ ਜਿਹੜੇ ਪੰਜਾਬੀ ਮਿਊਜ਼ਿਕ ਨੂੰ ਸ਼ਿਖਰਾਂ 'ਤੇ ਲੈ ਗਏ ਹਨ। ਹਰ ਕਿਸੇ ਦੇ ਦਿਲ 'ਚ ਇਹ ਜਾਨਣ ਦੀ ਚਾਹਨਾ ਹੁੰਦੀ ਹੈ ਕਿ ਸਾਡੇ ਸਿਤਾਰੇ ਰਹਿੰਦੇ ਕਿਵੇਂ ਹਨ ਅਤੇ ਆਪਣੇ ਰੋਜ਼ਾਨਾ ਦੇ ਜੀਵਨ 'ਚ ਕਿੰਝ ਵਿਚਰਦੇ ਹਨ। ਤਾਂ ਤਿਆਰ ਹੋ ਜਾਓ ਤੁਸੀਂ ਵੇਖਣ ਵਾਲੇ ਹੋ ਜੈਜ਼ੀ ਬੀ ਦਾ ਰੋਟੀਨ ਦਾ ਲਾਈਫ ਸਟਾਈਲ ਅਤੇ ਉਹਨਾਂ ਦਾ ਘਰ ਤੇ ਘਰ 'ਚ ਜੈਜ਼ੀ ਬੀ ਕਿਸ ਤਰਾਂ ਰਹਿੰਦੇ ਹਨ। ਇਹਨਾਂ ਹੀ ਨਹੀਂ ਜੈਜ਼ੀ ਬੀ ਨੇ ਪੀਟੀਸੀ ਦੇ ਸੀਨੀਅਰ ਐਂਕਰ ਮੁਨੀਸ਼ ਪੁਰੀ ਨਾਲ ਖੁੱਲ ਕੇ ਗੱਲਾਂ ਕੀਤੀਆਂ ਹਨ 'ਤੇ ਆਪਣੇ ਜ਼ਿੰਦਗੀ ਦੇ ਕਈ ਰਾਜ ਖੋਲ੍ਹੇ ਹਨ। ਇਸ ਸਭ ਤੋਂ ਬਾਅਦ ਜੈਜ਼ੀ ਬੀ ਦੀ ਹਮਰ 'ਚ ਚੰਡੀਗੜ੍ਹ ਦੀਆਂ ਸੜਕਾਂ 'ਤੇ ਗੇੜੀ ਵੀ ਲਗਾਈ ਜਾਵੇਗੀ।
View this post on Instagram
ਉਹਨਾਂ ਦੇ ਪ੍ਰਸ਼ੰਸ਼ਕਾਂ ਨੂੰ ਪਤਾ ਹੋਵੇਗਾ ਕਿ ਜੈਜ਼ੀ ਬੀ ਨੂੰ ਗੋਲ੍ਡ ਭਾਵ ਸੋਨੇ ਨਾਲ ਕਾਫੀ ਪਿਆਰ ਹੈ , ਪਰ ਉਹਨਾਂ ਨੂੰ ਸੋਨਾ ਤੇ ਸੋਨੇ ਦੀਆਂ ਬਣੀਆਂ ਚੀਜ਼ਾਂ ਕਿਉਂ ਪਸੰਦ ਨੇ ਇਹ ਜਾਨਣ ਲਈ ਦੇਖਣਾ ਪਵੇਗਾ ਪੀਟੀਸੀ ਪੰਜਾਬੀ ਦਾ ਨੰਬਰ ਵਨ ਇੰਟਰਟੇਨਮੈਂਟ ਸ਼ੋਅ ਰੰਗਲੀ ਦੁਨੀਆਂ। ਜੈਜ਼ੀ ਬੀ ਨੂੰ ਰੰਗਲੇ ਵਾਲਾਂ ਦਾ ਫੰਕੀ ਸਟਾਈਲ ਰੱਖਣ ਦਾ ਚਸਕਾ ਕਿੱਥੇ ਅਤੇ ਕਿਉਂ ਲੱਗਿਆ ਇਸ ਦਾ ਖੁਲਾਸਾ ਵੀ ਜੈਜ਼ੀ ਬੀ ਨੇ ਰੰਗਲੀ ਦੁਨੀਆਂ 'ਚ ਕੀਤਾ ਹੈ।
ਹੋਰ ਵੇਖੋ : ਜੈਸਮੀਨ ‘ਤੇ ਗੈਰੀ ਨੇ ਮੁੜ ਕੀਤੀ ਸਟੇਜ ਸ਼ੇਅਰ , ਪਾਇਆ ਇਕੱਠੇ ਭੰਗੜਾ , ਦੇਖੋ ਵੀਡੀਓ
ਇਸ ਤੋਂ ਇਲਾਵਾ ਜੈਜ਼ੀ ਬੀ ਦੀ ਹੱਥਾਂ ਦੀ ਬਣੀ ਚਾਹ ਦਾ ਸਵਾਦ ਜਾਨਣ ਲਈ ਦੇਖਣਾ ਨਾ ਭੁੱਲਣਾ ਅੱਜ ਰਾਤੀ 9 ਵਜੇ ਰੰਗਲੀ ਦੁਨੀਆਂ ਸਿਰਫ ਪੀਟੀਸੀ ਪੰਜਾਬੀ 'ਤੇ। ਮੁਨੀਸ਼ ਪੁਰੀ ਨਾਲ ਜੈਜ਼ੀ ਬੀ ਦੀ ਖਾਸ ਗੁਫ਼ਤੂਗੁ ਦੇਖਣ ਲਈ ਜੁੜੇ ਰਹੋ ਪੀਟੀਸੀ ਨੈਟਵਰਕ ਦੇ ਨਾਲ।