ਖੰਡੇ ਤੋਂ ਖਾਲਸਾ 'ਚ ਜੈਜ਼ੀ ਬੀ ਨੇ ਖਾਲਸੇ ਦੀ ਮਹਿਮਾ ਦਾ ਕੀਤਾ ਹੈ ਗੁਣਗਾਣ,ਸੁਣੋ ਜੈਜ਼ੀ ਬੀ ਦਾ ਨਵਾਂ ਧਾਰਮਿਕ ਗੀਤ 

By  Shaminder March 22nd 2019 10:12 AM

ਜੈਜ਼ੀ ਬੀ ਦਾ ਨਵਾਂ ਗੀਤ ਖੰਡੇ ਤੋਂ ਖਾਲਸਾ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਜੱਸੀ ਬ੍ਰਦਰਸ ਨੇ ਅਤੇ ਬੋਲ ਲਿਖੇ ਨੇ ਸੰਦੇਹ ਸੁਖਬੀਰ ਨੇ। ਇਸ ਗੀਤ 'ਚ ਖਾਲਸੇ ਦਾ ਗੁਣਗਾਣ ਕੀਤਾ ਗਿਆ ਹੈ । ਖਾਲਸੇ ਦੀ ਸਾਜਨਾ ਨੂੰ ਲੈ ਕੇ ਇਸ ਧਾਰਮਿਕ ਗੀਤ ਨੂੰ ਜੈਜ਼ੀ ਬੀ ਨੂੰ ਕੱਢਿਆ ਹੈ ।

ਹੋਰ ਵੇਖੋ :ਇਸ ਨੂੰ ਕਹਿੰਦੇ ਹਨ ਕਿਸਮਤ ਦੀ ਖੇਡ, ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੱਡੇ ਰੋਲ ਕਰਨ ਵਾਲਾ ਸਵੀ ਸਿੱਧੂ ਕਰ ਰਿਹਾ ਹੈ ਸਿਕਓਰਿਟੀ ਗਾਰਡ ਦੀ ਨੌਕਰੀ

https://www.youtube.com/watch?v=2_NsBAo2278

ਇਸ ਗੀਤ 'ਚ ਉਨ੍ਹਾਂ ਨੇ ਖਾਲਸੇ ਦੀ ਮਹਿਮਾ ਦਾ ਗੁਣਗਾਣ ਕਰਦੇ ਹੋਏ ਕਿਹਾ ਹੈ ਕਿ ਜਿਸ ਖੰਡੇ ਤੋਂ ਖਾਲਸਾ ਬਣਿਆ ਹੈ ਉਸ ਦੀ ਧਾਰ ਕਿਹੋ ਜਿਹੀ ਸੀ ।

Jazzy-B Jazzy-B

ਇਸ ਗੀਤ ਨੂੰ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਜੈਜ਼ੀ ਬੀ ਨੇ ਗਾਇਆ ਹੈ ਅਤੇ ਇਸ ਦੇ ਨਾਲ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਵੱਲੋਂ ਦੇਸ਼ ਅਤੇ ਕੌਮ ਲਈ ਕੀਤੀ ਕੁਰਬਾਨੀ ਦਾ ਵੀ ਜ਼ਿਕਰ ਕੀਤਾ ਗਿਆ ਹੈ । ਜੈਜ਼ੀ ਬੀ ਨੇ ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਗੀਤ ਗਾਏ ਨੇ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Related Post