ਜੈਜ਼ੀ ਬੀ ਕਿਸਾਨਾਂ ਦੀ ਹਿਮਾਇਤ ਕਰਨ ਲਈ ਕੈਨੇਡਾ ਤੋਂ ਪਹੁੰਚੇ ਦਿੱਲੀ ਕਿਸਾਨ ਅੰਦੋਲਨ ‘ਚ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ
Lajwinder kaur
December 22nd 2020 06:24 PM --
Updated:
December 22nd 2020 06:37 PM

ਪੰਜਾਬੀ ਗਾਇਕ ਜੈਜ਼ੀ ਬੀ ਜੋ ਕਿ ਕੈਨੇਡਾ ਤੋਂ ਸਿੱਧਾ ਦਿੱਲੀ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋ ਗਏ ਨੇ । ਪੰਜਾਬ ਦੀ ਮਿੱਟੀ ਨਾਲ ਜੁੜਿਆ ਹਰ ਇੱਕ ਸਖ਼ਸ਼ ਇਸ ਅੰਦੋਲਨ ਨੂੰ ਪੂਰਾ ਸਾਥ ਦੇ ਰਿਹਾ ਹੈ । ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਵੀ ਦਿੱਲੀ ਆ ਰਹੇ ਨੇ ਤੇ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋ ਰਹੇ ਨੇ ।
ਜੈਜ਼ੀ ਬੀ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨ ਅੰਦਲੋਨ ਨੂੰ ਪੂਰਾ ਸਾਥ ਦੇ ਰਹੇ ਸਨ । ਇਸ ਤੋਂ ਇਲਾਵਾ ਉਹ ਕੈਨੇਡਾ ਚ ਵੀ ਕਿਸਾਨਾਂ ਦੇ ਹੱਕਾਂ ਲਈ ਕਈ ਰੈਲੀਆਂ ਵੀ ਕੱਢੀਆਂ ਨੇ । ਜੈਜ਼ੀ ਬੀ ਹੁਣ ਕੈਨੇਡਾ ਤੋਂ ਦਿੱਲੀ ਪਹੁੰਚ ਗਏ ਨੇ । ਜਿੱਥੇ ਉਹ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆਏ ।
ਦੱਸ ਦਈਏ ਕਿਸਾਨ ਪਿਛਲੇ ਕਈ ਦਿਨਾਂ ਤੋਂ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਨ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਪ੍ਰਦਰਸ਼ਨ ਕਰ ਰਹੇ ਨੇ । ਪਰ ਕੇਂਦਰ ਸਰਕਾਰ ਕਿਸਾਨਾਂ ਦੇ ਹੱਕਾਂ ਦੀ ਗੱਲ ਨਹੀਂ ਕਰ ਰਹੀ ਹੈ ।