ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਆਉਣ ਵਾਲੀ ਫ਼ਿਲਮ ਜਯੇਸ਼ਭਾਈ ਜ਼ੋਰਦਾਰ ਨੂੰ ਲੈ ਕੇ ਚਰਚਾ ਵਿੱਚ ਹਨ। ਰਣਵੀਰ ਸਿੰਘ ਸਟਾਰਰ ਫ਼ਿਲਮ ਜਯੇਸ਼ਭਾਈ ਜ਼ੋਰਦਾਰ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਇੱਕ ਕਾਮੇਡੀ ਡਰਾਮਾ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਬਾਰੇ ਵੀ ਗੱਲ ਕਰੇਗੀ।
ਆਪਣੇ ਹਰ ਕਿਰਦਾਰ ਨਾਲ ਦਰਸ਼ਕਾਂ ਦੇ ਦਿਲਾਂ-ਦਿਮਾਗ 'ਚ ਵੱਖਰੀ ਤਸਵੀਰ ਬਣਾਉਣ ਵਾਲੇ ਅਭਿਨੇਤਾ ਰਣਵੀਰ ਸਿੰਘ ਦੀ ਬਹੁ- ਚਰਚਿਤ ਫ਼ਿਲਮ ਜੈਸ਼ਭਾਈ ਜੋਰਦਾਰ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ 'ਚ ਉਹ ਆਪਣੀ ਮਜ਼ਬੂਤ ਇਮੇਜ ਤੋਂ ਕੁਝ ਵੱਖਰਾ ਕਰਦੇ ਨਜ਼ਰ ਆਉਣਗੇ।
ਇਸ ਫ਼ਿਲਮ'ਚ ਰਣਵੀਰ ਸਿੰਘ ਨੇ ਗੁਜਰਾਤੀ ਵਿਅਕਤੀ ਦਾ ਕਿਰਦਾਰ ਨਿਭਾਉਣਗੇ। ਦੂਜੇ ਪਾਸੇ ਬੋਮਨ ਇਰਾਨੀ ਰਣਵੀਰ ਸਿੰਘ ਦੇ ਪਿਤਾ ਦੀ ਭੂਮਿਕਾ 'ਚ ਹਨ, ਜੋ ਪਿੰਡ ਦੇ ਸਰਪੰਚ ਬਣੇ ਹਨ। ਦਰਸ਼ਕ ਕਾਫੀ ਸਮੇਂ ਤੋਂ ਫ਼ਿਲਮ ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਸਨ।
ਇਸ ਫ਼ਿਲਮ 'ਚ ਕਾਮੇਡੀ ਦੇ ਨਾਲ-ਨਾਲ ਸਮਾਜਿਕ ਸੰਦੇਸ਼ ਵੀ ਦਿੱਤਾ ਗਿਆ ਹੈ। ਇਹ ਫ਼ਿਲਮ13 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੀ ਕਹਾਣੀ ਲੜਕੇ ਅਤੇ ਲੜਕੀ ਵਿੱਚ ਹੁੰਦੇ ਵਿਤਕਰੇ ਨੂੰ ਦਰਸਾਉਂਦੀ ਹੈ।
ਟ੍ਰੇਲਰ ਦੀ ਸ਼ੁਰੂਆਤ ਇੱਕ ਕੁੜੀ ਪਿੰਡ ਦੇ ਸਰਪੰਚ ਦੇ ਸਾਹਮਣੇ ਬੇਨਤੀ ਕਰਦੀ ਹੈ। ਉਹ ਕਹਿੰਦੀ ਹੈ ਕਿ ਮੁੰਡੇ ਸਕੂਲ ਦੇ ਸਾਹਮਣੇ ਸ਼ਰਾਬ ਪੀ ਕੇ ਕੁੜੀਆਂ ਨੂੰ ਤੰਗ ਕਰਦੇ ਹਨ… ਇਸ ਲਈ ਤੁਸੀਂ ਸ਼ਰਾਬ ਪੀਣਾ ਛੱਡ ਦਿਓ। ਬੋਮਨ ਇਰਾਨੀ ਦਾ ਇਹ ਜਵਾਬ ਸੁਣ ਕੇ ਤੁਹਾਡਾ ਮਨ ਹੋ ਜਾਵੇਗਾ। ਫ਼ਿਲਮ 'ਚ ਰਣਵੀਰ ਸਿੰਘ ਇਕ ਬੱਚੀ ਦੇ ਪਿਤਾ ਬਣੇ ਹਨ। ਉਹ ਜਲਦੀ ਹੀ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ। ਦੂਜੀ ਵਾਰ ਇਹ ਜਾਣਨ ਲਈ ਲਿੰਗ ਟੈਸਟ ਕੀਤਾ ਜਾਂਦਾ ਹੈ ਕਿ ਇਹ ਲੜਕਾ ਹੋਵੇਗਾ ਜਾਂ ਲੜਕੀ। ਪੂਰੀ ਫ਼ਿਲਮ ਇਸੇ 'ਤੇ ਆਧਾਰਿਤ ਹੈ।
ਹੋਰ ਪੜ੍ਹੋ : ਰਣਵੀਰ ਸਿੰਘ ਸਟਾਰਰ ਫ਼ਿਲਮ ਜਯੇਸ਼ਭਾਈ ਜੋਰਦਾਰ ਦੀ ਰਿਲੀਜ਼ਿੰਗ ਡੇਟ ਆਈ ਸਾਹਮਣੇ, ਰਣਵੀਰ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਇਹ ਫ਼ਿਲਮ ਸਮਾਜਿਕ ਮੁੱਦੇ 'ਤੇ ਆਧਾਰਿਤ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਰਣਵੀਰ ਸਿੰਘ ਇਸ ਫ਼ਿਲਮ ਰਾਹੀਂ ਲੋਕਾਂ ਨੂੰ ਹਸਾਉਣ ਅਤੇ ਸੋਚਣ 'ਤੇ ਮਜ਼ਬੂਰ ਕਰਨਗੇ। ਫ਼ਿਲਮ ਦੀ ਕਹਾਣੀ ਗੁਜਰਾਤੀ ਪਿਛੋਕੜ 'ਤੇ ਹੈ, ਇਸ ਲਈ ਬੋਮਨ ਇਰਾਨੀ ਵੀ ਇਸ 'ਚ ਗੁਜਰਾਤੀ ਕਿਰਦਾਰ 'ਚ ਹਨ। ਫ਼ਿਲਮ ਦੇ ਨਿਰਦੇਸ਼ਕ ਦਿਵਿਆਂਗ ਠੱਕਰ ਹਨ। ਬਤੌਰ ਨਿਰਦੇਸ਼ਕ ਇਹ ਉਨ੍ਹਾਂ ਦੀ ਪਹਿਲੀ ਡੈਬਿਊ ਫ਼ਿਲਮ ਹੈ।