ਜੈਵਲਿਨ ਸਟਾਰ ਨੀਰਜ ਚੋਪੜਾ ਨੇ ਕੀਤੀ ਸਕਾਈ-ਡਾਈਵਿੰਗ, ਵੀਡੀਓ ਕੀਤਾ ਸਾਂਝਾ
Rupinder Kaler
October 16th 2021 02:07 PM
ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਜੈਵਲਿਨ ਸਟਾਰ ਨੀਰਜ ਚੋਪੜਾ (NEERAJ CHOPRA ENJOYS SKYDIVING) ਦੀ ਫੈਨ ਫਾਲੋਇੰਗ ਤੇਜ਼ੀ ਨਾਲ ਵੱਧ ਰਹੀ ਹੈ। ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੋ ਗਏ ਹਨ । ਓਲੰਪਿਕ ਚੈਂਪੀਅਨ ਵੱਲੋਂ ਇੰਸਟਾਗ੍ਰਾਮ ਤੇ ਇੱਕ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਦੁਬਈ ਵਿੱਚ ਆਪਣੇ ਪਹਿਲੇ ਸਕਾਈ-ਡਾਈਵਿੰਗ (SKYDIVING)ਅਨੁਭਵ ਦਾ ਅਨੰਦ ਲੈਂਦੇ ਹੋਏ ਵੇਖਿਆ ਜਾ ਸਕਦਾ ਹੈ।