ਗਾਇਕ ਅਰਸ਼ ਬੈਨੀਪਾਲ ਅਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ 'ਜੱਟ ਰੂਲਸ' ਹੋਇਆ ਰਿਲੀਜ਼

By  Shaminder February 27th 2020 03:33 PM
ਗਾਇਕ ਅਰਸ਼ ਬੈਨੀਪਾਲ ਅਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ 'ਜੱਟ ਰੂਲਸ' ਹੋਇਆ ਰਿਲੀਜ਼

ਗਾਇਕ ਅਰਸ਼ ਬੈਨੀਪਾਲ ਅਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ 'ਜੱਟ ਰੂਲ' ਰਿਲੀਜ਼ ਹੋ ਚੁੱਕਿਆ ਹੈ ।ਇਸ ਨਵੇਂ ਗੀਤ ਦਾ ਵੀਡੀਓ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਇਸ ਗੀਤ ਦੇ ਬੋਲ ਮਣੀ ਰੇਡੂ ਨੇ ਲਿਖੇ ਨੇ ਜਦੋਂਕਿ ਗੁਰ ਸਿੱਧੂ ਨੇ ਮਿਊਜ਼ਿਕ ਦਿੱਤਾ ਹੈ ।ਫੀਚਰਿੰਗ 'ਚ ਅਰਸ਼ ਬੈਨੀਪਾਲ ਦੇ ਨਾਲ ਤਨਿਸ਼ਾ ਢਿੱਲੋਂ ਨਜ਼ਰ ਆ ਰਹੇ ਨੇ । ਇਸ ਗੀਤ 'ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ, ਜਿਸ ਦੇ ਨਾਲ ਕਈ ਮੁੰਡੇ ਖਾਰ ਖਾਣ ਲੱਗ ਪੈਂਦੇ ਹਨ ।

ਹੋਰ ਵੇਖੋ:ਪੰਜਾਬੀ ਗਾਇਕ ਅਰਸ਼ ਬੈਨੀਪਾਲ ਹੋਏ ਇਮੋਸ਼ਨਲ, ਦੇਖੋ ਵੀਡੀਓ

ਪਰ ਇਸ ਗੱਭਰੂ ਦਾ ਕਹਿਣਾ ਹੈ ਕਿ ਉਹ ਅਜਿਹੇ ਲੋਕਾਂ ਦੀ ਪਰਵਾਹ ਨਹੀਂ ਕਰਦਾ ਅਤੇ ਉਸ ਕੋਲ ਕੋਈ ਖੰਘਣ ਦੀ ਵੀ ਹਿੰਮਤ ਨਹੀਂ ਕਰਦਾ।ਉਸ ਦੀ ਦੋਸਤ ਉਸ ਨੂੰ ਕੋਈ ਵੀ ਵਾਰਦਾਤ ਕਰਨ ਤੋਂ ਰੋਕਦੀ  ਹੈ ।ਅਰਸ਼ ਬੈਨੀਪਾਲ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

 

Related Post